---Advertisement---

ਆਸਟਰੇਲੀਆ ਵਿਰੁੱਧ ਘਰੇਲੂ ਟੀ-20 ਸੀਰੀਜ਼ ਲਈ ਸ਼ਾਹੀਨ ਅਫਰੀਦੀ ਦੀ ਵਾਪਸੀ, ਪਾਕਿਸਤਾਨ ਨੇ ਟੀਮ ਦਾ ਐਲਾਨ ਕੀਤਾ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੀ ਸਭ ਤੋਂ ਵੱਡੀ ਖਬਰ ਤੇਜ਼ ਗੇਂਦਬਾਜ਼ ਸਾਹਿਲ ਸਾਹਾ ਅਫਰੀਦੀ ਦੀ ਵਾਪਸੀ ਹੈ, ਜੋ ਗੋਡੇ ਦੀ ਸੱਟ ਤੋਂ ਰੀਕਵਰ ਹੋ ਕੇ ਮੁੜ ਟੀਮ ਨਾਲ ਜੁੜ ਗਏ

January 24, 2026 1:24 PM
---Advertisement---

ਪਾਕਿਸਤਾਨ ਕ੍ਰਿਕਟ ਬੋਰਡ ਨੇ ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਘਰੇਲੂ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਦੀ ਸਭ ਤੋਂ ਵੱਡੀ ਖਬਰ ਤੇਜ਼ ਗੇਂਦਬਾਜ਼ ਸਾਹਿਲ ਸਾਹਾ ਅਫਰੀਦੀ ਦੀ ਵਾਪਸੀ ਹੈ, ਜੋ ਗੋਡੇ ਦੀ ਸੱਟ ਤੋਂ ਰੀਕਵਰ ਹੋ ਕੇ ਮੁੜ ਟੀਮ ਨਾਲ ਜੁੜ ਗਏ ਹਨ। ਅਫਰੀਦੀ ਨੂੰ ਬਿੱਗ ਬੈਂਸ ਲੀਗ ਦੌਰਾਨ ਫਿਲਡਿੰਗ ਕਰਦਿਆਂ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਹ ਲਾਹੌਰ ਦੇ ਹਾਈ ਪ੍ਰਫਾਰਮੈਂਸ ਸੈਂਟਰ ਵਿੱਚ ਇਲਾਜ ਲਈ ਪਰਤ ਆਏ ਸਨ।

ਚੋਣਕਾਰਾਂ ਨੇ ਟੀਮ ਵਿੱਚ ਵੱਡੇ ਬਦਲਾਅ ਕਾਰਨ ਤੋਂ ਬਚਦੇ ਹੋਏ ਸ਼੍ਰੀਲੰਕਾ ਵਿਰੁਧ ਖੇਡਣ ਵਾਲੀ ਟੀਮ ਨੂੰ ਲਗਭਗ ਬਰਕਰਾਰ ਰੱਖਿਆ ਹੈ। ਬਾਬਰ ਆਜ਼ਮ ਦੀ ਵੀ ਬਿਗ ਬੈਂਸ ਲੀਗ ਤੋਂ ਵਾਪਸੀ ਹੋਈ ਹੈ, ਜੋ ਟੀਮ ਲਈ ਅਹਿਮ ਜੋੜ ਮੰਨੀ ਜਾ ਰਹੀ ਹੈ। ਆਸਟ੍ਰੇਲੀਆ ਟੀਮ 28 ਜਨਵਰੀ ਨੂੰ ਪਾਕਿਸਤਾਨ ਪਹੁੰਚੇਗੀ ਅਤੇ ਇਹ ਸੀਰੀਜ 29 ਅਤੇ 31 ਜਨਵਰੀ,ਅਤੇ 1 ਫਰਵਰੀ ਨੂੰ ਖੇਡੀ ਜਾਵੇਗੀ।

ਹਾਲੇ ਤੱਕ ਵਿਸ਼ਵ ਕੱਪ ਲਈ ਆਖਰੀ ਟੀਮ ਦਾ ਐਲਾਨ ਨਹੀਂ ਹੋਇਆ, ਇਸ ਲਈ ਇਹ ਸੀਰੀਜ਼ ਕਈ ਖਿਡਾਰਿਆਂ ਲਈ ਆਪਣੀ ਫਾਰਮ ਸਾਬਿਤ ਕਰਨ ਦਾ ਮਹੱਤਵਪੂਰਨ ਮੌਕਾ ਹੋਵੇਗੀ। ਟੀਮ ਦੀ ਕਪਤਾਨੀ ਸਲਮਾਨ ਅਲੀ ਆਗਾ ਕਰਣਗੇ, ਜਦਕਿ ਸ਼ਾਹੀਨ ਅਫਰੀਦੀ ਦੀ ਵਾਪਸੀ ਨਾਲ ਗੇਂਦਬਾਜੀ ਹਮਲੇ ਨੂੰ ਵੀ ਤਾਕਤ ਮਿਲਣ ਦੀ ਉਮੀਦ ਹੈ।

👉 ਹੋਰ ਜਾਣਕਾਰੀ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।

Join WhatsApp

Join Now

Join Telegram

Join Now

Leave a Comment