---Advertisement---

ਰਾਤ ਦੀ ਟੁੱਟਦੀ ਨੀਂਦ ਬਣ ਸਕਦੀ ਹੈ ਦਿਲ ਲਈ ਖ਼ਤਰਾ : ਨਵੀਂ ਖੋਜ ਨੇ ਵਧਾਈ ਚਿੰਤਾ!

ਅੱਜ ਦੀ ਤੇਜ਼ ਰਫਤਾਰ ਭਰੀ ਜ਼ਿੰਦਗੀ ਦੇ ਵਿੱਚ ਵਿੱਚ ਬੱਚਿਆਂ ਨੂੰ ਨੀਂਦ ਦੀ ਕਮੀ ਇੱਕ ਆਮ ਗੱਲ ਬਣ ਗਈ ਹੈ, ਪਰ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਰਾਤ ਨੂੰ ਵਾਰ-ਵਾਰ ਨੀਂਦ ਟੁੱਟਣਾ ਸਿਰਫ਼ ਥਕਾਵਟ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਦਿਲ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਸਕਦਾ ਹੈ।

January 24, 2026 10:17 AM
---Advertisement---

ਅੱਜ ਦੀ ਤੇਜ਼ ਰਫਤਾਰ ਭਰੀ ਜ਼ਿੰਦਗੀ ਦੇ ਵਿੱਚ ਵਿੱਚ ਬੱਚਿਆਂ ਨੂੰ ਨੀਂਦ ਦੀ ਕਮੀ ਇੱਕ ਆਮ ਗੱਲ ਬਣ ਗਈ ਹੈ, ਪਰ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਰਾਤ ਨੂੰ ਵਾਰ-ਵਾਰ ਨੀਂਦ ਟੁੱਟਣਾ ਸਿਰਫ਼ ਥਕਾਵਟ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਦਿਲ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣ ਸਕਦਾ ਹੈ। ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਵਿੱਚ 26 ਇੱਕ ਤਾਜ਼ਾ ਖੋਜ ਨੇ ਇਸ ਗੱਲ ਨੂੰ ਸਾਫ਼ ਕੀਤਾ ਹੈ ਕੀ ਲਗਾਤਾਰ ਨੀਂਦ ਟੁੱਟਣ ਨਾਲ ਦਿਲ ਦੀ ਰੋਗਾਂ ਦਾ ਜੋਖਮ ਕਾਫੀ ਹੱਦ ਤੱਕ ਵੱਧ ਜਾਂਦਾ ਹੈ।

ਖੋਜ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਲਈ ਹਰ ਰੋਜ਼ ਸੱਤ ਤੋਂ ਅੱਠ ਘੰਟੇ ਗਹਿਰੀ ਅਤੇ ਲਗਾਤਾਰ ਨੀਂਦ ਬਹੁਤ ਜਰੂਰੀ ਹੈ। ਜਦੋਂ ਨੀਂਦ ਵਿਚਾਲੇ-ਵਿਚਾਲੇ ਟੁੱਟਦੀ ਰਹਿੰਦੀ ਹੈ, ਤਾਂ ਸਰੀਰ ਨੂੰ ਆਪਣੀ ਮੁਰੰਮਤ ਕਰਨ ਦਾ ਪੂਰਾ ਸਮਾਂ ਨਹੀਂ ਮਿਲਦਾ। ਇਸ ਕਾਰਨ ਬਲੱਡ ਪ੍ਰੈਸ਼ਰ ਵਿੱਚ ਵਾਧਾ, ਸਰੀਰ ਵਿੱਚ ਸੋਜਿਸ਼ ਅਤੇ ਹਾਰਮੋਨਲ ਅਸੰਤੁਲਨ ਵਰਗੀਆਂ ਸਮੱਸਿਆ ਪੈਦਾ ਹੋ ਸਕਦੀਆਂ ਹਨ। ਅਦੇ ਹਨ ਦੱਸਦਾ ਹੈ ਕੀ ਜਿਨਾਂ ਲੋਕਾਂ ਦੀ ਨੀਂਦ ਰਾਤ ਨੂੰ ਦੋ ਤੋਂ ਤਿੰਨ ਵਾਰ ਟੁੱਟਦੀ ਹੈ ਉਨ੍ਹਾਂ ਵਿੱਚ ਦਿਲ ਦੇ ਰੋਗਾਂ ਦਾ ਖਤਰਾ ਲਗਭਗ 30 ਫੀਸਦੀ ਤੱਕ ਵੱਧ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਨੀਂਦ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਮਾਨਸਿਕ ਤਣਾਅ ਅਤੇ ਜ਼ਿਆਦਾ ਸੋਚਣਾ ਹੈ। ਜਦੋਂ ਦਿਮਾਗ ਸੌਣ ਤੋਂ ਬਾਅਦ ਵੀ ਸਰ ਗਰਮ ਰਹਿੰਦਾ ਹੈ ਤਾਂ ਸਰੀਰ ਪੂਰੀ ਤਰਹਾਂ ਆਰਾਮ ਨਹੀਂ ਕਰ ਪਾਂਦਾ। ਲਗਾਤਾਰ ਤਣਾਅ ਦਿਲ ਦੀਆਂ ਨਸਾਂ ‘ਤੇ ਦਬਾਅ ਪਾਉਂਦਾ ਹੈ। ਜੋ ਅੱਗੇ ਚੱਲ ਕੇ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਹੈ।

ਖ਼ਾਸ ਕਰਕੇ ਸਲੀਪ ਐਪਨੀਆ ਦੇ ਮਰੀਜ਼, ਜਿਆਦਾ ਤਣਾਅ ਵਿੱਚ ਰਹਿਣ ਵਾਲੇ ਲੋਕ ਅਤੇ ਰਾਤ ਨੂੰ ਦੇਰ ਤੱਕ ਮੋਬਾਈਲ ਜਾਂ ਟੀਵੀ ਵੇਖਣ ਵਾਲੇ ਵਿਅਕਤੀ ਇਸ ਖਤਰੇ ਦੇ ਘੇਰੇ ਵਿੱਚ ਹਨ। ਮਾਹਿਰ ਸਲਾਹ ਦਿੰਦੇ ਹਨ ਕਿ ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਸਕ੍ਰੀਨ ਤੋਂ ਦੂਰੀ ਬਣਾਈ ਜਾਵੇ, ਸੌਣ ਅਤੇ ਜਾਗਣ ਦਾ ਸਮਾਂ ਨੀਅਤ ਕੀਤਾ ਜਾਵੇ ਅਤੇ ਰਾਤ ਨੂੰ ਕੈਫ਼ੀਨ ਵਾਲੇ ਪੇਅ ਪਦਾਰਥਾਂ ਤੋਂ ਪਰਹੇਜ਼ ਕੀਤਾ ਜਾਵੇ।

ਜੇਕਰ ਨੀਂਦ ਟੁੱਟਣ ਦੀ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ, ਤਾਂ ਇਸ ਨੂੰ ਅਣਡਿੱਠਾ ਕਰਨ ਦੀ ਬਜਾਏ ਤੁਰੰਤ ਡਾਕਟਰੀ ਸਲਾਹ ਲੈਣੀ ਬਹੁਤ ਜਰੂਰੀ ਹੈ, ਕਿਉਂਕਿ ਸਹੀ ਸਮੇਂ ਤੇ ਕਦਮ ਚੁੱਕਣਾ ਦਿਲ ਨੂੰ ਵੱਡੇ ਖਤਰੇ ਤੋਂ ਬਚਾ ਸਕਦਾ ਹੈ।

Join WhatsApp

Join Now

Join Telegram

Join Now

Leave a Comment