---Advertisement---

⛈️” ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ: 22 ਜਨਵਰੀ ਤੋਂ ਮੀਂਹ, ਸੰਘਣੀ ਧੁੰਦ ਅਤੇ ਠੰਡ ਦਾ ਡਬਲ ਅਸਰ”

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਇੱਕ ਵੱਡਾ ਮੋੜ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ 22 ਜਨਵਰੀ ਤੋਂ ਅਗਲੇ ਚਾਰ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ

January 21, 2026 3:05 PM
---Advertisement---

✍️ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਇੱਕ ਵੱਡਾ ਮੋੜ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ 22 ਜਨਵਰੀ ਤੋਂ ਅਗਲੇ ਚਾਰ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਛਾਈ ਰਹਿਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ,ਜਿਸ ਕਾਰਨ ਆਮ ਜੀਵਨ ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਵਿਗੜਾਅ, (ਵੈਸਟਰਨ ਡਿਸਟਰਬੈਂਸ) ਸਰਗਰਮ ਹੋਣ ਕਾਰਨ ਪੰਜਾਬ ਦੇ ਮੌਸਮ ਵਿੱਚ ਇਹ ਬਦਲਾ ਦੇਖਣ ਨੂੰ ਮਿਲੇਗਾ। 22 ਜਨਵਰੀ ਤੋਂ ਬਦਲ ਛਾਏ ਰਹਿਣਗੇ ਅਤੇ ਕਈ ਜਿਲਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ।ਕੁਝ ਥਾਵਾਂ’ ਤੇ ਗਰਜ -ਚਮਕ ਨਾਲ ਮੀਂਹ ਅਤੇ ਹਵਾਵਾਂ ਦੀ ਰਫਤਾਰ ਵੱਧਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਮੀਂਹ ਦੇ ਨਾਲ- ਨਾਲ ਧੁੰਦ ਇੱਕ ਵੱਡੀ ਸਮੱਸਿਆ ਬਣੀ ਰਹੇਗੀ। ਸਵੇਰੇ ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਕਾਰਨ ਦਿੱਖ ਬਹੁਤ ਘੱਟ ਹੋ ਸਕਦੀ ਹੈ।ਹਾਈਵੇਅ ਅਤੇ ਮੁੱਖ ਸੜਕਾਂ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਡਰਾਈਵਰਾਂ ਨੂੰ ਹੌਲੀ ਗਤੀ ਨਾਲ ਵਾਹਨ ਚਲਾਉਣ ਅਤੇ ਫੋਗ ਲਾਈਟਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

ਤਾਪਮਾਨ ਦੀ ਗੱਲ ਕਰੀਏ ਤਾਂ ਮੀਂਹ ਅਤੇ ਬਦਲੀ ਕਾਰਨ ਦਿਨ ਦੇ ਤਾਪਮਾਨ ਵਿੱਚ ਹਲਕੀ ਕਮੀ ਆ ਸਕਦੀ ਹੈ, ਜਦਕਿ ਰਾਤਾਂ ਹੋਰ ਠੰਡੀਆਂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਠੰਡ ਦਾ ਅਸਰ ਹੋਰ ਵਧ ਸਕਦਾ ਹੈ।ਕਿਸਾਨਾਂ ਲਈ ਇਹ ਮੌਸਮ ਮਿਲ -ਝੁਲਾ ਸਾਬਤ ਹੋ ਸਕਦਾ ਹੈ-ਇੱਕ ਪਾਸੇ ਮੀਂਹ ਫਸਲਾਂ ਲਈ ਲਾਭਦਾਇਕ ਹੋ ਸਕਦਾ ਹੈ,ਪਰ ਦੂਜੇ ਪਾਸੇ ਵਧੀਕ ਨਵੀ ਅਤੇ ਠੰਡ ਨਾਲ ਕੁਝ ਫਸਲਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਸਬੰਧੀ ਅਪਡੇਟਾਂ ਤੇ ਨਜ਼ਰ ਬਣਾਈ ਰੱਖਣ। ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜੇ ਪਹਿਨਾਉਣ ਅਤੇ ਲੋੜ ਪੈਣ’ ਤੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।ਖਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਦਫਤਰ ਜਾਣ ਵਾਲੇ ਕਰਮਚਾਰੀਆਂ ਨੂੰ ਸਵੇਰੇ ਧੁੰਦ ਦੇ ਸਮੇਂ ਵਧੀਕ ਸਾਵਧਾਨੀ ਵਰਤਣ ਦੀ ਲੋੜ ਹੈ।

ਕੁੱਲ ਮਿਲਾ ਕੇ,22 ਜਨਵਰੀ ਤੋਂ ਆਉਣ ਵਾਲੇ ਚਾਰ ਦਿਨ ਪੰਜਾਬ ਲਈ ਮੌਸਮੀ ਤੌਰ ‘ਤੇ ਕਾਫੀ ਮਹੱਤਵਪੂਰਨ ਰਹਿਣ ਵਾਲੇ ਹਨ। ਮੀਹ, ਧੁੰਦ ਅਤੇ ਠੰਡ -ਇਹ ਤਿੰਨੇ ਹੀ ਤੱਤ ਇਕੱਠੇ ਹੋ ਕੇ ਲੋਕਾਂ ਦੀ ਦਿਨਚਰਿਆ ‘ਤੇ ਅਸਰ ਪਾ ਸਕਦੇ ਹਨ। ਇਸ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।

👉 ਵਧੇਰੀ ਜਾਣਕਾਰੀ ਲਈ ਸਾਡੀ ਵੈਬਸਾਈਟ https://haqiqatepunjab.in/ਨਾਲ ਜੁੜੇ ਰਹੋ।

Join WhatsApp

Join Now

Join Telegram

Join Now

Leave a Comment