---Advertisement---

“ਘਰ ‘ਚ ਬੀ. ਪੀ. ਮਾਪਣ ਦੀ ਆਦਤ : ਸਿਹਤ ਦੀ ਸੁਰੱਖਿਆ ਜਾਂ ਬੇਲੋੜੀ ਚਿੰਤਾ?”

ਅੱਜ ਦੇ ਸਮੇਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਕਾਫ਼ੀ ਵੱਧ ਗਈ ਹੈ ਅਤੇ ਇਸਦਾ ਸਭ ਤੋਂ ਵੱਡਾ ਉਦਾਹਰਣ ਘਰਾਂ ਵਿੱਚ ਬਲੱਡ ਪ੍ਰੈਸ਼ਰ ਮਾਪਣ ਦੀ ਵੱਧਦੀ ਪ੍ਰਥਾ ਹੈ। ਹਰ ਗਲੀ-ਮੁਹੱਲੇ ਵਿੱਚ ਹੁਣ ਡਿਜੀਟਲ ਬੀਪੀ ਮਸ਼ੀਨਾਂ ਮਿਲ ਜਾਂਦੀਆਂ ਹਨ ਅਤੇ ਲੋਕ ਅਕਸਰ ਸਿਰ ਦਰਦ,ਥਕਾਵਟ ਜਾਂ ਥੋੜ੍ਹੀ ਹੀ ਜੀ ਘਬਰਾਹਟ ਹੋਣ 'ਤੇ ਤੁਰੰਤ

January 25, 2026 9:27 AM
---Advertisement---

ਅੱਜ ਦੇ ਸਮੇਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਕਾਫ਼ੀ ਵੱਧ ਗਈ ਹੈ ਅਤੇ ਇਸਦਾ ਸਭ ਤੋਂ ਵੱਡਾ ਉਦਾਹਰਣ ਘਰਾਂ ਵਿੱਚ ਬਲੱਡ ਪ੍ਰੈਸ਼ਰ ਮਾਪਣ ਦੀ ਵੱਧਦੀ ਪ੍ਰਥਾ ਹੈ। ਹਰ ਗਲੀ-ਮੁਹੱਲੇ ਵਿੱਚ ਹੁਣ ਡਿਜੀਟਲ ਬੀਪੀ ਮਸ਼ੀਨਾਂ ਮਿਲ ਜਾਂਦੀਆਂ ਹਨ ਅਤੇ ਲੋਕ ਅਕਸਰ ਸਿਰ ਦਰਦ,ਥਕਾਵਟ ਜਾਂ ਥੋੜ੍ਹੀ ਹੀ ਜੀ ਘਬਰਾਹਟ ਹੋਣ ‘ਤੇ ਤੁਰੰਤ ਆਪਣਾ ਬੀਪੀ ਚੈੱਕ ਕਰ ਲੈਂਦੇ ਹਨ। ਹਾਲਾਂਕਿ, ਮੈਡੀਕਲ ਮਾਹਿਰਾਂ ਅਨੁਸਾਰ ਇਹ ਆਦਤ ਜਿੱਥੇ ਕਈ ਮਰੀਜ਼ਾਂ ਲਈ ਫਾਇਦੇਮੰਦ ਹੈ, ਉੱਥੇ ਸਿਹਤਮੰਦ ਲੋਕਾਂ ਲਈ ਬਿਨਾਂ ਲੋੜ ਦੇ ਇਸ ਦਾ ਵਧੇਰੇ ਇਸਤੇਮਾਲ ਵੀ ਚਿੰਤਾ ਦਾ ਕਾਰਨ ਬਣ ਸਕਦਾ ਹੈ।

ਡਾਕਟਰ ਦੱਸਦੇ ਹਨ ਕਿ ਬਲੱਡ ਪ੍ਰੈਸ਼ਰ ਦੀ ਨਿਯਮਤ ਨਿਗਰਾਨੀ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਲਈ ਲਾਜ਼ਮੀ ਹੁੰਦੀ ਹੈ ਜੋ ਹਾਈ ਬੀਪੀ, ਡਾਇਬਿਟੀਜ਼, ਦਿਲ ਜਾਂ ਗੁਰਦੇ ਦੀ ਬਿਮਾਰੀਆਂ ਨਾਲ ਪੀੜਤ ਹਨ। ਖਾਸ ਕਰਕੇ ਜਦੋਂ ਦਵਾਈ ਦੀ ਖੁਰਾਕ ਬਦਲੀ ਜਾਂਦੀ ਹੈ ਜਾਂ ਨਵੀਂ ਦਵਾਈ ਸ਼ੁਰੂ ਹੁੰਦੀ ਹੈ, ਤਾਂ ਕੁਝ ਦਿਨ ਸਵੇਰੇ ਅਤੇ ਸ਼ਾਮ ਨੂੰ ਬੀਪੀ ਮਾਪਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਦਵਾਈ ਦੇ ਅਸਰ ਨੂੰ ਸਮਝਿਆ ਜਾ ਸਕੇ।

ਪਰ ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਬਿਲਕੁਲ ਸਿਹਤ ਮੰਦ ਵਿਅਕਤੀ ਵੀ ਹਰ ਛੋਟੀ ਤਕਲੀਫ ਤੇ ਬੀਬੀ ਮਸ਼ੀਨ ਵੱਲ ਦੌੜ ਪੈਂਦੇ ਹਨ। ਇਸ ਨਾਲ ਮੇਜਰਮੈਂਟ ਇੰਜਾਇਟੀ ਨਾਮਕ ਮਨੋਵਿਗਿਆਨਿਕ ਸਮੱਸਿਆ ਜਨਮ ਲੈਂਦੀ ਹੈ। ਜਿਸ ਵਿੱਚ ਘਬਰਾਹਟ ਕਾਰਨ ਰੀਡਿੰਗ ਅਸਲ ਤੋਂ ਵੱਧ ਆ ਸਕਦੀ ਹੈ, ਇਹ ਵਧੀ ਹੋਈ ਰੀਡਿੰਗ ਹਰ ਵਿਅਕਤੀ ਨੂੰ ਬਿਨਾਂ ਵਜ੍ਹਾ ਡਰਾ ਦਿੰਦੀ ਹੈ ਅਤੇ ਇਹ ਇੱਕ ਚੱਕਰ ਬਣ ਜਾਂਦਾ ਹੈ- ਡਰ ਫਿਰ ਬੀਪੀ ਮਾਪਣਾ ਅਤੇ ਫਿਰ ਹੋਰ ਡਰ।

ਮਾਹਿਰਾਂ ਮੁਤਾਬਿਕ ਹਾਈ ਬੀਪੀ ਦੇ ਮਰੀਜ਼ਾਂ ਲਈ ਸ਼ੁਰੂਆਤੀ ਦੌਰ ਵਿੱਚ ਦਿਨ ਵਿੱਚ ਇੱਕ ਜਾਂ ਦੋ ਵਾਰ ਮਾਪਣਾ ਕਾਫੀ ਹੁੰਦਾ ਹੈ, ਜਦਕਿ ਲੰਬੇ ਸਮੇਂ ਦੀ ਨਿਗਰਾਨੀ ਲਈ ਹਫਤੇ ਵਿੱਚ ਕੁੱਝ ਵਾਰ ਰੀਡਿੰਗ ਲੈਣਾ ਹੀ ਕਾਫੀ ਹੁੰਦਾ ਹੈ। ਜੇ ਕਿਸੇ ਨੂੰ ਲਗਾਤਾਰ ਚੱਕਰ, ਛਾਤੀ ਚ ਭਾਰ ਅਸਧਾਰਨ ਥਕਾਵਟ ਜਾਂ ਦਿਲ ਦੀ ਧੜਕਣ ਤੇਜ਼ ਲੱਗੇ ਤਾਂ ਉਸ ਵੇਲੇ ਬੀਪੀ ਚੈੱਕ ਕਰਨਾ ਜਰੂਰੀ ਹੋ ਜਾਂਦਾ ਹੈ।

ਘਰ ਵਿੱਚ ਬੀਬੀ ਮਾਪ ਦੇ ਸਮੇਂ ਵੀ ਕੁਝ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਜਾਂਚ ਤੋਂ ਪਹਿਲਾਂ ਕੁਝ ਮਿੰਟ ਸ਼ਾਂਤੀ ਨਾਲ ਬੈਠਣਾ, ਕੈਫੀਨ ਜਾਂ ਸਿਗਰੇਟ ਤੋਂ ਦੂਰ ਰਹਿਣਾ ਅਤੇ ਬਾਂਹ ਨੂੰ ਦਿਲ ਦੇ ਪੱਧਰ ‘ਤੇ ਰੱਖਣਾ ਸਹੀ ਨਤੀਜਿਆਂ ਲਈ ਮਹੱਤਵਪੂਰਨ ਹੈ। ਡਾਕਟਰਾਂ ਦਾ ਸਾਫ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਦੀ ਸਮਝਦਾਰੀ ਨਾਲ ਕੀਤੀ ਨਿਗਰਾਨੀ ਸਿਹਤ ਦੀ ਰੱਖਿਆ ਕਰਦੀ ਹੈ, ਪਰ ਬਿਨਾਂ ਲੋੜ ਦੇ ਵਾਰ-ਵਾਰ ਮਾਪਣਾ ਮਨ ਵਿੱਚ ਡਰ ਅਤੇ ਤਣਾਅ ਹੀ ਵਧਾਉਂਦਾ ਹੈ।

Join WhatsApp

Join Now

Join Telegram

Join Now

Leave a Comment