---Advertisement---

ISRO ਨੇ 2026 ਦਾ ਪਹਿਲਾ ਮਿਸ਼ਨ PSLV-C62 ਸਫ਼ਲਤਾਪੂਰਵਕ ਲਾਂਚ ਕੀਤਾ, ‘ਅਨਵੇਸ਼ਾ’ ਸੈਟੇਲਾਈਟ ਆਰਬਿਟ ਵਿੱਚ ਸਥਾਪਿਤ।

January 12, 2026 12:44 PM
---Advertisement---

ISRO ਨੇ ਸਾਲ 2026 ਦੀ ਸ਼ੁਰੂਆਤ ਇੱਕ ਹੋਰ ਵੱਡੀ ਉਪਲਬਧੀ ਨਾਲ ਕਰਦਿਆਂ ਆਪਣਾ ਪਹਿਲਾ ਪੁਲਾੜ ਮਿਸ਼ਨ PSLV-C62 ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਹੈ। ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਅੱਜ ਸਵੇਰੇ 10:17 ਵਜੇ ਕੀਤੀ ਗਈ, ਜਿਸਨੂੰ ਦੇਸ਼ ਭਰ ਦੇ ਵਿਗਿਆਨਿਕ ਵਰਗ ਅਤੇ ਪੁਲਾੜ ਪ੍ਰੇਮੀਆਂ ਨੇ ਸਿੱਧਾ ਦੇਖਿਆ। ਇਸ ਲਾਂਚ ਨਾਲ ਭਾਰਤ ਨੇ ਇੱਕ ਵਾਰ ਫਿਰ ਆਪਣੀ ਤਕਨੀਕੀ ਸਮਰੱਥਾ ਅਤੇ ਭਰੋਸੇਯੋਗਤਾ ਦਾ ਪ੍ਰਮਾਣ ਦਿੱਤਾ ਹੈ।

PSLV-C62 ਪੋਲਰ ਸੈਟੇਲਾਈਟ ਲਾਂਚ ਵਹੀਕਲ ਦੀ 64 ਵੀਂ ਉਡਾਣ ਸੀ। ਇਸ ਮਿਸ਼ਨ ਦੀ ਤਹਿਤ ‘ਅਨਵੇਸ਼ਾ’ ਨਾਮਕ ਅਧੁਨਿਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਨੂੰ ਸਫਲਤਾਪੂਰਵਕ ਧਰਤੀ ਤੋਂ ਕੁਝ ਸੌ ਕਿਲੋਮੀਟਰ ਉੱਚੀ ਪੋਲਰ ਸਨ-ਸਿੰਕ੍ਰੋਨਸ ਕੱਖ ਵਿੱਚ ਸਥਾਪਿਤ ਕੀਤਾ ਗਿਆ, ਇਹ ਸੈਟੇਲਾਈਟ ਧਰਤੀ ਦੀ ਸਤ੍ਹਾ ਦੀ ਨਿਗਰਾਨੀ, ਮੌਸਮ ਦੇ ਅਧਿਐਨ, ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਅਤੇ ਖੇਤੀਬਾੜੀ ਸਬੰਧੀ ਡਾਟਾ ਇਕੱਠਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਜਵਾਹਰ ਲਾਲ ਨਹਿਰੂ ਪਲੈਨੀਟੇਰੀਅਮ ਦੇ ਡਾਇਰੈਕਟਰ ਬੀ਼ ਆਰ਼ ਗੁਰੂਪ੍ਰਸਾਦ ਨੇ ਕਿਹਾ ਕਿ PSLV ਅੱਜ ਦੁਨੀਆਂ ਦੇ ਸਭ ਤੋਂ ਭਰੋਸੇਮੰਦ ਲਾਂਚ ਵਹੀਕਲਾਂ ਵਿੱਚ ਸ਼ਾਮਿਲ ਹੈ। ਇਸ ਰਾਕੇਟ ਨੇ ਪਹਿਲਾਂ ਵੀ ਚੰਦਰਯਾਨ-1, ਮੰਗਲਯਾਨ ਅਤੇ ਸੂਰਜ ਅਧਿਐਨ ਮਿਸ਼ਨ ਆਦਿਤਿਆ-ਐਲ1 ਵਰਗੇ ਇਤਿਹਾਸਕ ਉਪਰਾਲਿਆਂ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਪਹੁੰਚਾਇਆ ਹੈ, ਜਿਸ ਨਾਲ ਭਾਰਤ ਦੀ ਅੰਤਰਰਾਸ਼ਟਰੀ ਪਛਾਣ ਮਜਬੂਤ ਹੋਈ ਹੈ।

ਇਸ ਤੋਂ ਕੁਝ ਦਿਨ ਪਹਿਲਾਂ ਹੀ, 24 ਦਸੰਬਰ ਨੂੰ ISRO ਨੇ LVM3 ਰਾਕੇਟ ਰਾਹੀਂ ਅਮਰੀਕਾ ਦੇ ਬਲੂਬਰਡ ਬਲਾਕ-2 ਸੈਟੇਲਾਈਟ ਨੂੰ ਵੀ ਸਫਲਤਾਪੂਰਵਕ ਲਾਂਚ ਕੀਤਾ ਸੀ। ਉਹ ਸੈਟੇਲਾਈਟ ਦੁਨੀਆਂ ਭਰ ਵਿੱਚ ਬਿਨਾਂ ਟਾਵਰਾਂ ਦੇ ਸਿੱਧੇ ਸਮਾਰਟਫੋਨਾਂ ਤੱਕ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਪਹੁੰਚਾਉਣ ਲਈ ਤਿਆਰ ਕੀਤਾ ਗਿਆ।

PSLV-C62 ਦੀ ਇਹ ਕਾਮਯਾਬ ਉਡਾਣ ISRO ਦੇ 2026 ਦੇ ਤੈ ਕੀਤੇ ਗਏ ਮਹੱਤਵਕਾਂਕਸੀ ਪੁਲਾੜ ਪ੍ਰੋਗਰਾਮਾਂ ਦੀ ਇੱਕ ਮਜ਼ਬੂਤ ਸ਼ੁਰੂਆਤ ਮੰਨੀ ਜਾ ਰਹੀ ਹੈ। ਵਿਗਿਆਨੀਆਂ ਦੇ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕਈ ਸੈਟੇਲਾਈਟ ਅਤੇ ਖੋਜ ਮਿਸ਼ਨ ਭਾਰਤ ਨੂੰ ਗਲੋਬਲ ਪੁਲਾੜ ਤਾਕਤ ਵਜੋਂ ਹੋਰ ਮਜਬੂਤ ਬਣਾਉਣਗੇ।

Join WhatsApp

Join Now

Join Telegram

Join Now

Leave a Comment