---Advertisement---

“ਵਿਦੇਸ਼ੀ ਸੁਪਨੇ, ਦੇਸੀ ਠੱਗੀ : ਟ੍ਰੈਵਲ ਏਜੰਟਾਂ ਦੇ ਜਾਲ ‘ਚ ਫਸਦੇ ਨੌਜਵਾਨ “

ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਘਟਨਾਵਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਕਈ ਨੌਜਵਾਨਾਂ ਲਈ ਦੁੱਖ ਅਤੇ ਬਰਬਾਦੀ ਦਾ ਕਾਰਨ ਬਣ ਰਹੇ ਹਨ।

January 10, 2026 10:43 PM
---Advertisement---

ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਘਟਨਾਵਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਵਿਦੇਸ਼ ਜਾਣ ਦੇ ਸੁਪਨੇ ਕਈ ਨੌਜਵਾਨਾਂ ਲਈ ਦੁੱਖ ਅਤੇ ਬਰਬਾਦੀ ਦਾ ਕਾਰਨ ਬਣ ਰਹੇ ਹਨ। ਚੰਗੀ ਕਮਾਈ ਅਤੇ ਵਧੀਆ ਜ਼ਿੰਦਗੀ ਦੀ ਆਸ ਵਿੱਚ ਲੋਕ ਜਦੋਂ ਅਣਪੜ੍ਹੇ ਅਤੇ ਭੋਗਸ ਟ੍ਰੈਲਵ ਏਜੰਟਾਂ ਦੇ ਝਾਂਸੇ ਵਿੱਚ ਆਉਂਦੇ ਹਨ ਤਾਂ ਉਹ ਆਪਣੀ ਸਾਰੀ ਜਮ੍ਹਾਂ ਪੂੰਜੀ ਗਵਾ ਬੈਠਦੇ ਹਨ। ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਹੀ ਉੱਤਰ ਪ੍ਰਦੇਸ਼, ਬਿਹਾਰ,ਜੰਮੂ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਦਰਜਨਾਂ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਲੋਕਾਂ ਨੂੰ ਕੈਨੇਡਾ, ਅਮਰੀਕਾ, ਥਾਈਲੈਂਡ, ਸਾਊਦੀ ਅਰਬ, ਕੰਬੋਡੀਆ ਅਤੇ ਹੋਰ ਦੇਸ਼ਾਂ ਦੇ ਨਾਂ ਤੇ ਲੱਖਾਂ ਰੁਪਏ ਲੁੱਟ ਲਏ ਗਏ।

ਕਈ ਮਾਮਲਿਆਂ ਵਿੱਚ ਨੌਜਵਾਨਾਂ ਨੂੰ ਪਹਿਲਾਂ ਕਿਸੇ ਹੋਰ ਦੇਸ਼ ਭੇਜ ਕੇ ਫਿਰ ਅਣਜਾਣ ਥਾਵਾਂ ‘ਤੇ ਛੱਡ ਦਿੱਤਾ ਗਿਆ , ਤਾਂ ਕੀ ਉਹ ਆਪਣੇ ਘਰ ਵਾਲਿਆਂ ਨਾਲ ਸੰਪਰਕ ਵੀ ਨਾ ਕਰ ਸਕਣ। ਕੁਝ ਥਾਵਾਂ ‘ਤੇ ਪੁਲਸ ਨੇ ਐਸੇ ਏਜੰਟਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਬਿਹਾਰ ਦੇ ਇੱਕ ਮਾਮਲੇ ‘ਚ ਤਾਂ ਸੈਂਕੜਿਆਂ ਭਾਰਤੀ ਪਾਸਪੋਰਟ ਬਰਾਮਦ ਹੋਏ ਹਨ, ਜੋ ਇਹ ਦਰਸਾਉਂਦੇ ਹਨ ਕਿ ਇਹ ਇੱਕ ਸੰਗਠਿਤ ਅਪਰਾਧਿਕ ਜਾਲ ਹੈ।

ਇਮੀਗ੍ਰੇਸ਼ਨ ਨਿਯਮਾਂ ਵਿੱਚ ਆ ਰਹੀ ਸਖ਼ਤੀ ਅਤੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਘੱਟ ਉਪਲਬਧਤਾ ਕਾਰਨ ਹੁਣ ਬਾਹਰ ਜਾ ਕੇ ਵੱਸਣਾ ਪਹਿਲਾਂ ਨਾਲੋਂ ਕਾਫੀ ਮੁਸ਼ਕਲ ਹੋ ਗਿਆ ਹੈ। ਇਸ ਸਥਿਤੀ ਵਿੱਚ ਫ਼ਰਜ਼ੀ ਏਜੰਟ ਨੌਜਵਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਏਜੰਟ ਜਾਂ ਕੰਪਨੀ ਰਾਹੀਂ ਅਰਜ਼ੀ ਦੇਣ ਤੋਂ ਪਹਿਲਾਂ ਉਸ ਦੀ ਸਰਕਾਰੀ ਰਜਿਸਟ੍ਰੇਸ਼ਨ, ਲਾਈਸੈਂਸ, ਅਤੇ ਪਿਛੋਕੜ ਦੀ ਪੂਰੀ ਜਾਂਚ ਬਹੁਤ ਜਰੂਰੀ ਹੈ।

ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਕੋਈ ਹੋਰ ਪਰਿਵਾਰ ਆਪਣੀ ਜ਼ਿੰਦਗੀ ਦੀ ਕਮਾਈ ਠੱਗਾਂ ਹੱਥੋਂ ਨਾ ਗਵਾ ਬੈਠੇ। ਨਾਲ ਹੀ, ਮਾਹਿਰ ਇਹ ਵੀ ਸਲਾਹ ਦੇ ਰਹੇ ਹਨ ਕਿ ਜਿਹੜੀ ਰਕਮ ਵਿਦੇਸ਼ ਭੇਜਣ ‘ਤੇ ਖਰਚੀ ਜਾਂਦੀ ਹੈ, ਉਸ ਨਾਲ ਭਾਰਤ ਵਿੱਚ ਕੋਈ ਛੋਟਾ ਕਾਰੋਬਾਰ ਜਾਂ ਸਟਾਰਟਅਪ ਸ਼ੁਰੂ ਕਰਕੇ ਨੌਜਵਾਨ ਨਾ ਸਿਰਫ਼ ਆਪਣਾ ਭਵਿੱਖ ਸੁਰੱਖਿਤ ਕਰ ਸਕਦੇ ਹਨ, ਸਗੋਂ ਹੋਰਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ।

👉 live ਅਪਡੇਟਸ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।

Join WhatsApp

Join Now

Join Telegram

Join Now

Leave a Comment