---Advertisement---

” ਆਤਿਸ਼ੀ ਮਾਰਲੇਨਾ ਵਿਵਾਦ : ਡੋਕਟਰੇਡ ਵੀਡੀਓ ਤੋਂ ਲੈ ਕੇ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ਤੱਕ- ਸਿਆਸਤ ਵਿੱਚ ਮਚੀ ਹਾਲਚਾਲ “

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਮਾਰਲੇਨਾ ਇੱਕ ਵਾਰ ਫਿਰ ਸਿਆਸੀ ਵਿਵਾਦਾਂ ਦੇ ਕੇਂਦਰ ਵਿੱਚ ਆ ਗਈ ਹੈ।

January 10, 2026 5:26 PM
---Advertisement---

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਤਿਸ਼ੀ ਮਾਰਲੇਨਾ ਇੱਕ ਵਾਰ ਫਿਰ ਸਿਆਸੀ ਵਿਵਾਦਾਂ ਦੇ ਕੇਂਦਰ ਵਿੱਚ ਆ ਗਈ ਹੈ। ਇਸ ਵਾਰ ਮਾਮਲਾ ਸਿੱਧਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਾਰਨ ਨਾ ਸਿਰਫ ਦਿੱਲੀ, ਸੋਗੋ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਤਿਸ਼ੀ ਮਾਰਲੇਨ ਦੇ ਖਿਲਾਫ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਜਿਸ ਨਾਲ ਸਿਆਸੀ ਤਣਾਆਂ ਹੋਰ ਵਧ ਗਿਆ ਹੈ।

ਵਿਵਾਦ ਦੀ ਸ਼ੁਰੂਆਤ ਇੱਕ ਸੋਸ਼ਲ ਮੀਡੀਆ’ ਤੇ ਵਾਇਰਲ ਹੋਈ ਵੀਡੀਓ ਤੋਂ ਹੋਈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਆਤਿਸ਼ੀ ਮਾਰਲੇਨਾ ਨੇ ਸਿੱਖ ਧਰਮ ਦੇ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਹੈ। ਇਸ ਵੀਡੀਓ ਦੇ ਆਧਾਰ ‘ਤੇ ਪੰਜਾਬ ਦੇ ਕੁਝ ਜਿਲਿਆਂ ਵਿੱਚ ਉਸ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਅਤੇ ਇਕ ਐਫ (FIR) ਵੀ ਦਰਜ ਹੋਈ। ਮਾਮਲਾ ਜਿਵੇਂ -ਜਿਵੇਂ ਅੱਗੇ ਵਧਿਆ, ਸਿਆਸੀ ਪਾਰਟੀਆਂ ਨੇ ਇਸ ਨੂੰ ਲੈ ਕੇ ਇੱਕ -ਦੂਜੇ ‘ਤੇ ਹਮਲੇ ਤੇਜ਼ ਕਰ ਦਿੱਤੇ।

ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ‘ਚ ਸਖ਼ਤ ਰੁਖ ਆਪਣਾ ਆਉਂਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਧਾਰਮਿਕ ਮਸਲਿਆਂ ‘ਤੇਗੈਰ-ਜਿੰਮੇਵਾਰਨਾ ਬਿਆਨਬਾਜ਼ੀ ਕਰਨ ਦਾ ਹੱਕ ਨਹੀਂ। ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਜਾਣ- ਬੁੱਝ ਕੇ ਸਿੱਖ ਭਾਵਨਾਵਾਂ ਨਾਲ ਖੇਡ ਰਹੀ ਹੈ ਅਤੇ ਅਤਿਸ਼ੀ ਮਾਰਲੇਨਾ ਨੂੰ ਇੱਕ ਬਿਆਨ ਲਈ ਜਨਤਕ ਤੌਰ ‘ਤੇ ਮਾਫੀ ਮੰਗਣੀ ਚਾਹੀਦੀ ਹੈ ਇਸ ਮੰਗ ਨੂੰ ਲੈ ਕੇ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ, ਨਾਰੇਬਾਜੀ ਅਤੇ ਪ੍ਰੈਸ ਬਿਆਨ ਦਿੱਤੇ ਗਏ।

ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਇਨ੍ਹਾ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਆਤਿਸ਼ੀ ਮਾਰਲੇਨਾ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਉਥੇ ਇਹ ਪੂਰਾ ਮਾਮਲਾ ਇਕ ਸਿਆਸੀ ਸਾਜਿਸ਼ ਦਾ ਹਿੱਸਾ ਹੈ। ਫਰੈਂਸਿਕ ਜਾਂਚ ਤੇ ਹਵਾਲੇ ਨਾਲ AAP ਨੇ ਦਾਅਵਾ ਕੀਤਾ ਹੈ ਕਿ ਅਤਿਸ਼ੀ ਨੇ ਵੀਡੀਓ ‘ਚ ਕਿਸੇ ਵੀ ਧਾਰਮਿਕ ਸ਼ਖਸ਼ੀਅਤ ਜਾਂ ਗੁਰੂ ਸਾਹਿਬਾਨ ਬਾਰੇ ਕੋਈ ਅਪਮਾਨਜਨਕ ਸ਼ਬਦ ਨਹੀਂ ਕਹੇ। ਪਾਰਟੀ ਨੇ ਇਹ ਵੀ ਕਿਹਾ ਕਿ ਧਾਰਮਿਕ ਮਸਲਿਆਂ ‘ਤੇ ਰਾਜਨੀਤੀ ਕਰਨਾ ਗਲਤ ਹੈ।

ਇਸ ਵਿਵਾਦ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਇੱਕ ਪਾਸੇ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਹਮਲਾਵਰ ਹਨ, ਉਥੇ ਹੀ ਦੂਜੇ ਪਾਸੇ AAP ਇਸ ਨੂੰ ਝੂਠਾ ਪ੍ਰਚਾਰ ਕਰਾਰ ਦੇ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਮੁੱਦਾ ਦਿੱਲੀ ਅਤੇ ਪੰਜਾਬ ਦੀ ਸਿਆਸਤ ‘ਤੇ ਗਹਿਰਾ ਅਸਰ ਛੱਡ ਸਕਦਾ ਹੈ।

ਫਿਲਹਾਲ, ਆਤਿਸ਼ੀ ਮਾਰਲੇਨਾ ਨਾਲ ਜੁੜਿਆ ਇਹ ਵਿਵਾਦ ਸਿਆਸੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਨਜ਼ਰ ਇਸ ਗੱਲ ‘ਤੇ ਤੇ ਕੀ ਹੋਈ ਹੈ ਕਿ ਇਸ ਮਾਮਲੇ ‘ਚ ਅਗਲਾ ਕਦਮ ਕੀ ਹੁੰਦਾ ਹੈ- ਮਾਫੀ, ਕਾਨੂੰਨੀ ਕਾਰਵਾਈ ਜਾਂ ਫਿਰ ਸਿਆਸੀ ਟਕਰਾ ਹੋਰ ਤੇਜ਼।

👉 live ਅਪਡੇਟਸ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।

Join WhatsApp

Join Now

Join Telegram

Join Now

Leave a Comment