---Advertisement---

ਕਪੂਰਥਲਾ ਚ ਕਾਂਜਲੀ ਰੋਡ ਦੇ ਨੇੜੇ ਖੇਤਾਂ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ।

ਕਪੂਰਥਲਾ ਦੇ ਕਾਂਜਲੀ ਰੋਡ 'ਤੇ ਸਥਿਤ ਸੁਖ ਸਾਗਰ ਕਲੋਨੀ ਦੇ ਨੇੜੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸਾਗਰ ਪੁਤਰ ਸੁਰਿੰਦਰਪਾਲ ਵਜੋਂ ਹੋਈ ਹੈ, ਜੋ ਪਿੰਡ ਨਡਾਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਪਰਿਵਾਰਿਕ ਜਾਣਕਾਰੀ ਮੁਤਾਬਕ ਸਾਗਰ ਪਿਛਲੇ ਦੋ ਦਿਨਾਂ ਤੋਂ

January 8, 2026 7:42 AM
---Advertisement---

ਕਪੂਰਥਲਾ ਦੇ ਕਾਂਜਲੀ ਰੋਡ ‘ਤੇ ਸਥਿਤ ਸੁਖ ਸਾਗਰ ਕਲੋਨੀ ਦੇ ਨੇੜੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸਾਗਰ ਪੁਤਰ ਸੁਰਿੰਦਰਪਾਲ ਵਜੋਂ ਹੋਈ ਹੈ, ਜੋ ਪਿੰਡ ਨਡਾਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਪਰਿਵਾਰਿਕ ਜਾਣਕਾਰੀ ਮੁਤਾਬਕ ਸਾਗਰ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ।

ਪਰਿਵਾਰ ਨੇ ਦੱਸਿਆ ਕਿ ਸਾਗਰ ਆਪਣੀ ਭੈਣ ਦੇ ਪਿੰਡ ਡੋਲ ਤੋਂ ਬਸ ਰਾਹੀਂ ਕਪੂਰਥਲਾ ਪਹੁੰਚਿਆ ਸੀ। ਘਰੋਂ ਨਿਕਲਦੇ ਸਮੇਂ ਉਸ ਨੇ ਚਰਚ ਜਾਣ ਦੀ ਗੱਲ ਕਹੀ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵਾਪਸ ਨਾ ਆਉਣ ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਹਰ ਸੰਭਵ ਥਾਂ ਤਲਾਸ਼ ਕਰਨ ਬਾਵਜੂਦ ਕੋਈ ਪਤਾ ਨਾ ਲੱਗਣ ‘ਤੇ ਸਿਟੀ ਥਾਣਾ ਪੁਲਸ ਕੋਲ ਗੁਮੰਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

ਇਸ ਦਰਮਿਆਨ ਸਿਟੀ ਥਾਣਾ ਪੁਲਸ ਨੂੰ ਖੇਤਾਂ ਵਿੱਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।ਸੂਚਨਾ ਮਿਲਦੇ ਹੀ ਏ.ਐੱਸ.ਆਈ. ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।

ਏ.ਐੱਸ.ਆਈ. ਬਲਦੇਵ ਸਿੰਘ ਅਨੁਸਾਰ,ਲਾਸ਼ ਨੂੰ ਕਪੂਰਥਲਾ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਦੀ ਕਾਰਵਾਈ ਪੂਰੀ ਹੋਣ ਤੋਂ ਉਪਰੰਤ ਦੇਹ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਸ ਵੱਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।

Join WhatsApp

Join Now

Join Telegram

Join Now

Leave a Comment