ਟੀਵੀ,ਬੋਲੀਵੁੱਡ ਅਤੇ OTT ਪਲੇਟਫਾਰਮਾਂ ‘ਤੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅੱਜ ਭਾਰਤ ਦੇ ਸਭ ਤੋਂ ਵੱਧ ਲੋਕਪਿਯ ਅਤੇ ਅਮੀਰ ਕੌਮੇਡੀਅਨਜ਼ ਵਿੱਚ ਸ਼ਾਮਿਲ ਹਨ।
ਅੰਦਾਜ਼ਨ 300 ਕਰੋੜ ਰੁਪਏ ਤੋਂ ਵੱਧ ਨੈੱਟਵਰਥ ਨਾਲ ਕਪਿਲ ਸ਼ਰਮਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਹੌਂਸਲੇ ਅਤੇ ਲਗਨ ਨਾਲ ਕਿਸਮਤ ਬਦਲੀ ਜਾ ਸਕਦੀ ਹੈ। ਪਰ ਇਸ ਮੁਕਾਮ ਤੱਕ ਪਹੁੰਚਣ ਲਈ ਉਸਦਾ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ।
ਕਪਿਲ ਸ਼ਰਮਾ ਦਾ ਜਨਮ 2 ਅਪ੍ਰੈਲ 1981 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ। ਉਸਦੇ ਪਿਤਾ ਜਤਿੰਦਰ ਕੁਮਾਰ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਂਦੇ ਸਨ। ਪਰ ਪਰਿਵਾਰ ਦੀ ਜ਼ਿੰਦਗੀ ਉਸ ਵੇਲੇ ਮੁਸ਼ਕਲਾਂ ਨਾਲ ਭਰ ਗਈ ਜਦੋਂ ਕਪਿਲ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਘਰ ਦੀ ਜਿੰਮੇਵਾਰੀ ਕਪਿਲ ਦੇ ਮੋਢਿਆਂ ‘ਤੇ ਆ ਪਈ।
ਆਰਥਿਕ ਤੰਗੀ ਦੇ ਦੌਰ ਵਿੱਚ ਕਪਿਲ ਨੇ ਛੋਟੀ ਉਮਰ ‘ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਸਵੀਂ ਜਮਾਤ ਤੋਂ ਬਾਅਦ ਉਸਨੇ ਇੱਕ ਪੀਸੀਓ ‘ਚ ਕੰਮ ਕੀਤਾ, ਜਿੱਥੇ ਉਸਨੂੰ ਮਹੀਨੇ ਦੀ ਸਿਰਫ 500 ਰੁਪਏ ਤਨਖਾਹ ਮਿਲਦੀ ਸੀ। ਇਸਦੇ ਨਾਲ-ਨਾਲ ਕਪਿਲ ਦਾ ਰੁਝਾਨ ਥੀਏਟਰ ਵੱਲ ਵੱਧਦਾ ਗਿਆ। ਲਗਭਗ ਦਸ ਸਾਲ ਤੱਕ ਉਸਨੇ ਰੰਗਮੰਚ ‘ਤੇ ਸੰਘਰਸ਼ ਕੀਤਾ ਅਤੇ ਆਪਣੀ ਕਾਮੇਡੀ ਕਲਾ ਨੂੰ ਨਿਖਾਰਦਾ ਰਿਹਾ।
ਕਪਿਲ ਨੂੰ ਪਹਿਲੀ ਵੱਡੀ ਪਹਿਚਾਣ ਟੀਵੀ ਸ਼ੋਅ ‘ਹੱਸਦੇ ਹਸਾਂਦੇ ਰਵੋ’ ਨਾਲ ਮਿਲੀ, ਪਰ ਅਸਲ ਬੇਕ੍ਰ 2007 ਵਿੱਚ ਆਇਆ ਜਦੋਂ ਉਸਨੇ ‘ਦਿ ਗੇਟ੍ਰ ਇੰਡੀਅਨ ਲਾਫਟਰ ਚੈਲੇੰਜ’ ਜਿੱਤਿਆ। ਇਸ ਜਿੱਤ ਨੇ ਉਸਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ। ਇਸ ਤੋਂ ਬਾਅਦ ਉਹ ‘ਛੋਟੇ ਮੀਆਂ’, ‘ਝਲਕ ਦਿਖਲਾ ਜਾ’ ਅਤੇ ‘ਉਸਤਾਦਾਂ ਦੇ ਉਸਤਾਦ’ ਵਰਗੇ ਲੋਕਪ੍ਰਿਯ ਸੋ਼ਅਜ਼ ਦਾ ਹਿੱਸਾ ਬਣਿਆ।
ਟੀਵੀ ਦੀ ਦੁਨੀਆ ‘ਚ ਕਪਿਲ ਦੀ ਅਸਲ ਕਾਮਯਾਬੀ ‘ ਕਾਮੇਡੀ ਨਾਈਟਸ ਵਿਦ ਕਪਿਲ’ ਨਾਲ ਆਈ। ਇਹ ਸੋ਼ਅ ਘਰ-ਘਰ ਵਿੱਚ ਮਸ਼ਹੂਰ ਹੋਇਆ ਅਤੇ ਕਪਿਲ ਇੱਕ ਵੱਡਾ ਬ੍ਰਾਂਡ ਬਣ ਗਿਆ। ਅੱਜ ਉਹ ਨੈੱਟਫਲਿਕਸ ‘ਤੇ “ਦਿ ਗੇ੍ਟ ਇੰਡੀਅਨ ਕਪਿਲ ਸੋ਼ਅ” ਨੂੰ ਹੋਸਟ ਕਰ ਰਿਹਾ ਹੈ, ਜਿਸਦਾ ਚੌਥਾ ਸੀਜ਼ਨ ਹਾਲ ਹੀ ‘ਚ ਪ੍ਰੀਮੀਅਰ ਹੋਇਆ ਹੈ।
ਕਪਿਲ ਸ਼ਰਮਾ ਨੇ ਕਾਮੇਡੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਆਪਣੀ ਕਾਬਲੀਅਤ ਸਾਬਤ ਕੀਤੀ। ‘ਕਿਸ ਕਿਸ ਕੋ ਪਿਆਰ ਕਰੂੰ’, ‘ਫਿਰੰਗੀ’, ‘ਜ਼ਵਿਗਾਟੋ’, ਤੋਂ ਬਾਆਦ ਹਾਲ ਹੀ ਵਿੱਚ ਉਸਦੀ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ 2’ ਰਿਲੀਜ਼ ਹੋਈ ਹੈ।
ਅੱਜ ਕਪਿਲ ਸ਼ਰਮਾ ਸਿਰਫ ਇੱਕ ਕਾਮੇਡੀਅਨ ਨਹੀਂ, ਸਗੋਂ ਸੰਘਰਸ਼, ਸਫ਼ਲਤਾ ਅਤੇ ਹੌਂਸਲੇ ਦੀ ਜਿਉਂਦੀ ਜਾਗਦੀ ਮਿਸਾਲ ਹੈ, ਜੋ ਲੱਖਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਚੁੱਕਾ ਹੈ।







