---Advertisement---

ਸੋਨਾ – ਚਾਂਦੀ ਰਿਕਾਰਡ ਉਚਾਈ ‘ਤੇ : ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਲਗਾਤਾਰ ਤੇਜੀ I

December 24, 2025 3:03 PM
---Advertisement---

ਸੋਨੇ ਅਤੇ ਚਾਂਦੀ ਦੀ ਕੀਮਤਾਂ ਨੇ ਬੁੱਧਵਾਰ, 24 ਦਸੰਬਰ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰਾਂ ਵਿੱਚ ਨਵੇਂ ਇਤਿਹਾਸਿਕ ਰਿਕਾਰਡ ਕਾਇਮ ਕਰ ਦਿੱਤੇ । ਲਗਾਤਾਰ ਤੀਜੇ ਦਿਨ ਦੋਵੇਂ ਕੀਮਤੀ ਧਾਤਾਂ ਵਿੱਚ ਮਜਬੂਤੀ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਅਤੇ ਵਪਾਰੀਆਂ ਦਾ ਧਿਆਨ ਇੱਕ ਵਾਰ ਫਿਰ ਸੁਰੱਖਿਤ ਨਿਵੇਸ਼ ਵਿਕਲਪਾਂ ਵੱਲ ਵੱਧ ਰਿਹਾ ਹੈ।

ਘਰੇਲੂ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੇ ਵਾਅਦੇ (ਫਿਊਚਰਜ਼) ਕਰੀਬ ਇਕ ਲੱਖ 138500 ਦੀ ਪੱਧਰ ਤੇ ਵਪਾਰ ਕਰਦੇ ਨਜ਼ਰ ਆਏ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ I ਇਸੇ ਤਰ੍ਹਾਂ ਚਾਂਦੀ ਦੀ ਕੀਮਤਾਂ ਵੀ ਰਿਕਾਰਡ ਬਣਾਉਂਦੀਆਂ 2,23,570 ਦੇ ਆਸ ਪਾਸ ਪਹੁੰਚ ਗਈਆਂ I ਦੋਵੇਂ ਧਾਤਾਂ ਵਿੱਚ ਆਈ ਇਸ ਤੇਜੀ ਨੇ ਘਰੇਲੂ ਬੁੱਲੀਅਨ ਮਾਰਕੀਟ ਵਿੱਚ ਚਰਚਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ I

ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਇਹੀ ਰੁਝਾਨ ਦੇਖਣ ਨੂੰ ਮਿਲਿਆ I ਕਾਮੈਕਸ ਤੇ ‘ਸੋਨੇ ਦੇ ਵਾਅਦੇ ਨਵੇਂ ਰਿਕਾਰਡ ਪੱਧਰ ਨਾਲ ਖੁੱਲ੍ਹੇ। ਵਪਾਰ ਦੀ ਸ਼ੁਰੂਆਤ ਦੌਰਾਨ ਸੋਨਾ ਕਰੀਬ 4,516 ਡਾਲਰ ਪ੍ਰਤੀ ਔਂਸ ਦੇ ਆਸ ਪਾਸ ਰਿਹਾ ਅਤੇ ਦਿਨ ਦੌਰਾਨ ਇਹ ਹੋਰ ਮਜਬੂਤ ਹੁੰਦਾ ਹੋਇਆ ਲਗਭਗ 4,555 ਡਾਲਰ ਪ੍ਰਤੀ ਔਂਸ ਦੇ ਉੱਚ ਪੱਧਰ ਤੇ ਵੀ ਪਹੁੰਚ ਗਿਆ I ਇਹ ਵਾਧਾ ਦਰਸਾਉਂਦਾ ਹੈ ਕਿ ਵਿਸ਼ਵ ਪੱਧਰ ਤੇ ਨਿਵੇਸ਼ਕ ਅਣਸ਼ਚਿਤ ਆਰਥਿਕ ਹਾਲਾਤਾਂ ਵਿੱਚ ਸੋਨੇ ਨੂੰ ਸੁਰੱਖਿਤ ਠਿਕਾਣੇ ਵਜੋਂ ਤਰਜੀਹ ਦੇ ਰਹੇ ਹਨ I

ਚਾਂਦੀ ਦੀ ਗੱਲ ਕਰੀਏ ਤਾਂ ਕਾਮੈਕਸ ‘ ਤੇ ਚਾਂਦੀ ਦੇ ਵਾਅਦੇ ਵੀ ਮਜ਼ਬੂਤੀ ਨਾਲ ਖੁੱਲ੍ਹੇ I ਸ਼ੁਰੂਆਤੀ ਵਪਾਰ ਵਿੱਚ ਚਾਂਦੀ ਦੀ ਕੀਮਤ ਕਰੀਬ 71 ਡਾਲਰ ਪ੍ਰਤੀ ਔਂਸ ਰਹੀ, ਜਦਕਿ ਦਿਨ ਦੌਰਾਨ ਇਹ ਤੇਜ਼ੀ ਨਾਲ ਚੜਦੀ ਹੋਈ ਲਗਭਗ 72.75 ਡਾਲਰ ਪ੍ਰਤੀ ਔਂਸ ਦੇ ਨਵੇਂ ਰਿਕਾਰਡ ਤੱਕ ਪਹੁੰਚ ਗਈ I ਇਹ ਦਰਸਾਉਂਦਾ ਹੈ ਕਿ ਉਦਯੋਗਿਕ ਮੰਗ ਦੇ ਨਾਲ – ਨਾਲ ਨਿਵੇਸ਼ਕਾਂ ਦੀ ਦਿਲਚਸਪੀ ਵੀ ਚਾਂਦੀ ਵੱਲ ਵੱਧ ਰਹੀ ਹੈ I

ਮਾਹਿਰਾਂ ਅਨੁਸਾਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਲਗਾਤਾਰ ਵਾਧਾ ਕਈ ਕਾਰਕਾਂ ਨਾਲ ਜੁੜਿਆ ਹੋ ਸਕਦਾ ਹੈ, ਜਿਵੇਂ ਕਿ ਵਿਸ਼ਵ ਆਰਥਿਕ ਅਣਸ਼ਚਿਤਤਾ, ਮਹਿੰਗਾਈ ਦੀ ਚਿੰਤਾ ਅਤੇ ਮੁਦਰਾ ਬਾਜ਼ਾਰਾਂ ਵਿੱਚ ਉਥਲ – ਪੁਥਲ I ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਦੀ ਦਿਸ਼ਾ ਮਹੱਤਵਪੂਰਨ ਆਰਥਿਕ ਸੰਕੇਤਾਂ ਅਤੇ ਵਿਸ਼ਵ ਪੱਧਰੀ ਘਟਨਾਕ੍ਰਮਾਂ ਤੇ ਨਿਰਭਰ ਕਰੇਗੀ I ਕੁੱਲ ਮਿਲਾ ਕੇ, ਸੋਨਾ ਅਤੇ ਚਾਂਦੀ ਇਸ ਸਮੇਂ ਨਿਵੇਸ਼ਕਾਂ ਲਈ ਚਰਚਾ ਦਾ ਕੇਂਦਰ ਬਣੇ ਹੋਏ ਹਨ ਅਤੇ ਉਨ੍ਹਾਂ ਦੀਆਂ ਰਿਕਾਰਡ ਕੀਮਤਾਂ ਬੁਲੀਅਨ ਮਾਰਕੀਟ ਵਿੱਚ ਨਵਾਂ ਅਧਿਆਇ ਲਿਖ ਰਹੀਆਂ ਹਨ I

Join WhatsApp

Join Now

Join Telegram

Join Now

Leave a Comment