---Advertisement---

ਨੌਜਵਾਨਾਂ ਚ ਵੱਧ ਰਿਹਾ ਕੈਂਸਰ ਮਰਦਾਂ ਲਈ ਪ੍ਰੋਸਟੇਟ ਅਤੇ ਔਰਤਾਂ ਲਈ ਬਰੈਸਟ ਕੈਂਸਰ ਬਣਿਆ ਵੱਡਾ ਖਤਰਾ

December 24, 2025 12:32 AM
---Advertisement---

ਕੈਂਸਰ ਹੁਣ ਸਿਰਫ ਵੱਡੀ ਉਮਰ ਦੀ ਬਿਮਾਰੀ ਨਹੀਂ ਰਹੀ, ਸਗੋਂ ਬਦਲਦੀ ਜੀਵਨ ਸੈਲੀ ਕਾਰਨ ਇਹ ਨੌਜਵਾਨ ਵਰਗ ਨੂੰ ਵੀ ਤੇਜ਼ੀ ਨਾਲ ਆਪਣੀ ਚਪੇਟ ’ਚ ਲੈ ਰਿਹਾ ਹੈ। PJI ਚੰਡੀਗੜ੍ਹ ਵੱਲੋਂ ਜਾਰੀ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਰਿਪੋਰਟ ਮੁਤਾਬਕ 2018 ਤੋਂ 2021 ਦੇ ਦਰਮਿਆਨ ਦਰਜ ਹੋਏ ਕੇਸਾਂ ਚ ਸਭ ਤੋਂ ਵੱਡਾ ਹਿੱਸਾ ਕੈਂਸਰ ਦਾ ਰਿਹਾ। ਕੁੱਲ ਮਾਮਲਿਆਂ ਚੋਂ ਕਰੀਬ 62.9 ਫੀਸਦੀ ਕੇਸ ਕੈਂਸਰ ਨਾਲ ਜੁੜੇ ਸਨ I

ਰਿਪੋਰਟ ਅਨੁਸਾਰ ਮਰਦਾਂ ਚ ਪ੍ਰੋਸਟੇਟ ਕੈਂਸਰ ਦੇ ਮਾਮਲੇ ਚਿੰਤਾਜਨਕ ਤਰੀਕੇ ਨਾਲ ਵੱਧ ਰਹੇ ਹਨ। 2018 ਤੋਂ 2021 ਤੱਕ ਇਸ ਚ ਲਗਭਗ 48.8 ਫੀਸਦੀ ਵਾਧਾ ਦਰਜ ਕੀਤਾ ਗਿਆ। ਮਾਹਰਾਂ ਮੁਤਾਬਕ ਜੇਕਰ ਪ੍ਰੋਸਟੇਟ ਕੈਂਸਰ ਦੀ ਪਛਾਣ ਦੇ ਨਾਲ ਦੇਰ ਨਾਲ਼ ਹੁੰਦੀ ਹੈ, ਤਾਂ ਮੌਤ ਦੀ ਦਰ 35 ਤੋਂ 40 ਫੀਸਦੀ ਤੱਕ ਪਹੁੰਚ ਸਕਦੀ ਹੈ। ਦੂਜੇ ਪਾਸੇ ਔਰਤਾਂ ਚ ਬਰੈਸਟ ਕੈਂਸਰ ਸਭ ਤੋਂ ਵੱਡੀ ਸਮੱਸਿਆ ਬਣ ਰਿਹਾ ਹੈ, ਜਿਸ ਦੀ ਦਰ 36.3 ਫੀਸਦੀ ਤੱਕ ਦਰਜ ਕੀਤੀ ਗਈ। ਬਹੁਤ ਸਾਰੀਆਂ ਔਰਤਾਂ ਚ ਇਹ ਬਿਮਾਰੀ 40 ਤੋਂ 45 ਸਾਲ ਦੀ ਉਮਰ ਵਿੱਚ ਹੀ ਸਾਹਮਣੇ ਆ ਰਹੀ ਹੈ।

ਡਾਕਟਰਾਂ ਅਨੁਸਾਰ ਕੈਂਸਰ ਦੇ ਮੁੱਖ ਕਾਰਨਾਂ ਚ ਗਲਤ ਖੁਰਾਕ,ਧੂਮਰਪਾਨ, ਸ਼ਰਾਬ ਸੇਵਨ, ਫਾਸਟ ਫੂਡ,ਦੇਰ ਨਾਲ ਵਿਆਹ, ਜੈਨੇਟਿਕ ਕਾਰਨ ਅਤੇ ਟੈਕਨੋਲੋਜੀ ਉਪਕਰਨਾਂ ਨਾਲ ਲੰਬਾ ਸੰਪਰਕ ਸਾਮਿਲ ਹਨ। ਮਾਹਰਾਂ ਦੀ ਸਲਾਹ ਹੈ ਕੀ ਨਿਯਮਤ ਜਾਂਚ, ਸਿਹਤਮੰਦ ਜੀਵਨਸ਼ੈਲੀ, ਕਸਰਤ ਅਤੇ ਸਹੀ ਖੁਰਾਕ ਨਾਲ ਕੈਂਸਰ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ

Join WhatsApp

Join Now

Join Telegram

Join Now

Leave a Comment