---Advertisement---

2026 ਲਈ ਪੰਜਾਬੀ ਵੈਬ ਦੁਨੀਆਂ ਵਿੱਚ ਨਵਾਂ ਤਜਰਬਾ : ਪਾਕਿਸਤਾਨੀ ਡਰਾਮਾ ਸਟਾਈਲ ‘ਰੋਂਗ ਨੰਬਰ’ ਵੈੱਬ- ਸੀਰੀਜ਼ ਦੀ ਘੋਸ਼ਣਾ

December 24, 2025 12:47 AM
---Advertisement---

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਜਿੱਥੇ ਨਾ ਸਿਰਫ਼ ਕਹਾਣੀਆਂ ਬਦਲ ਰਹੀਆਂ ਹਨ, ਸਗੋਂ ਦਰਸ਼ਕਾਂ ਦੀ ਪਸੰਦ ਵੀ ਕਾਫ਼ੀ ਹੱਦ ਤੱਕ ਵਿਕਸਿਤ ਹੋ ਚੁੱਕੀ ਹੈ । ਸਾਲ 2025 ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਦਰਸ਼ਕ ਹੁਣ ਨਵੇਂ ਵਿਸ਼ਿਆਂ, ਤਜਰਬਾਤੀ ਕੰਟੈਂਟ ਅਤੇ ਵੱਖਰੇ ਸਟਾਈਲ ਦੀਆਂ ਪੇਸ਼ਕਸ਼ਾਂ ਲਈ ਤਿਆਰ ਹਨ I

ਇਸੇ ਕੜੀ ਵਿੱਚ ਸਾਲ 2026 ਤੋਂ ਵੱਡੀਆਂ ਉਮੀਦਾਂ ਜੁੜ ਰਹੀਆਂ ਹਨ, ਕਿਉਂਕਿ ਕਈ ਨਵੀਆਂ ਫਿਲਮਾਂ ਅਤੇ ਵੈੱਬ-ਸੀਰੀਜ਼ ਪਹਿਲਾਂ ਹੀ ਅਨਾਉਂਸ ਹੋ ਚੁੱਕੀਆਂ ਹਨ ਇਸ ਦਰਮਿਆਨ ਪੰਜਾਬੀ ਇੰਡਸਟਰੀ ਲਈ ਇੱਕ ਖਾਸ ਤੇ ਅਨੋਖੀ ਵੈੱਬ-ਸੀਰੀਜ਼ “ਰੋਂਗ ਨੰਬਰ – ਵਿਦ ਰਾਈਟ ਮੈਸੇਜ” ਦੀ ਘੋਸ਼ਣਾ ਕੀਤੀ ਗਈ ਹੈ। ਇਹ 10 ਐਪੀਸੋਡ ਦੀ ਵੈੱਬ-ਸੀਰੀਜ਼ ਪਾਕਿਸਤਾਨ ਡਰਾਮਿਆਂ ਦੇ ਸਟਾਈਲ ‘ਚ ਤਿਆਰ ਕੀਤੀ ਜਾ ਰਹੀ ਹੈ, ਜੋ ਪੰਜਾਬੀ ਵੈਬ ਕੰਟੈਂਟ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੇਗੀ ।

ਇਸ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ। “ਬੰਬਲ ਬੀ” ਦੇ ਬੈਨਰ ਹੇਠ ਬਣ ਰਹੀ ਇਸ ਸੀਰੀਜ਼ ਵਿੱਚ ਧੀਰਜ ਕੁਮਾਰ, ਜਿੰਮੀ ਸ਼ਰਮਾ, ਸ਼ਾਨਵੀ ਧੀਮਾਨ, ਗੁਨਗੁਨ ਬਖਸ਼ੀ, ਮਨਪ੍ਰੀਤ ਡੋਲੀ, ਅਜੇ ਜੇਠੀ ਅਤੇ ਹੈਪੀ ਪ੍ਰਿੰਸ ਵਰਗੇ ਮੰਚ ਦੇ ਮਸ਼ਹੂਰ ਕਲਾਕਾਰ ਨਜ਼ਰ ਆਉਣਗੇ I ਪ੍ਰੋਡਿਊਸਰ ਵਜੋਂ ਸਪਨ ਮਨਚੰਦਾ ਇਸ ਵੈੱਬ-ਸੀਰੀਜ਼ ਦੇ ਰਾਹੀਂ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ, ਜਦਕਿ ਕੋ-ਪ੍ਰੋਡਿਊਸਰ ਗੁਰਜੀਤ ਕੌਰ ਹਨ I ਇਹ ਸੀਰੀਜ਼ ਪਾਲੀ ਭੁਪਿੰਦਰ ਸਿੰਘ ਦੇ ਪ੍ਰਸਿੱਧ ਨਾਟਕ ‘ਰੋਂਗ ਨੰਬਰ’ ਤੇ ਆਧਾਰਿਤ ਹੈ,ਜੋ ਦੁਨੀਆ ਭਰ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਮੰਚਿਤ ਹੋ ਚੁੱਕਾ ਹੈ।

Join WhatsApp

Join Now

Join Telegram

Join Now

Leave a Comment