🇪🇦 ਸਪੇਨ ਦੇ ਇਤਿਹਾਸ ਵਿੱਚ ਇਤਿਹਾਸਕ ਮੋੜ ਆਉਣ ਵਾਲਾ ਹੈ। ਲਗਭਗ 150 ਸਾਲਾਂ ਬਾਅਦ ਸਪੇਨ ਨੂੰ ਮੁੜ ਇੱਕ 👑ਰਾਣੀ ਮਿਲਣ ਜਾ ਰਹੀ ਹੈ। ਇਹ ਰਾਣੀ ਹੋਵੇਗੀ ਰਾਜਕੁਮਾਰੀ (Leonor) ਜੋ ਮੌਜੂਦਾ ਬਾਦਸ਼ਾਹ (king ਫੀਲਿੰਪੇ VI) ਅਤੇ ਰਾਣੀ (letizia) ਦੀ ਧੀ ਹੈ। ਇਹ ਖ਼ਬਰ ਸਿਰਫ਼ ਸਪੇਨ ਲਈ ਹੀ ਨਹੀਂ, ਸਗੋਂ ਪੂਰੇ ਯੂਰਪ ਲਈ ਇੱਕ ਇਤਿਹਾਸਿਕ ਘਟਨਾ ਵਜੋਂ ਵੇਖੀ ਜਾ ਰਹੀ ਹੈ।
ਸਪੇਨ ਦੇ ਇਤਿਹਾਸ ਵਿੱਚ ਆਖਰੀ ਵਾਰ Queen Isabella 2 ਨੇ ਰਾਜ ਕੀਤਾ ਸੀ, ਜੋ ਲਗਭਗ 18 ਸਾਲ ਤੱਕ ਸੱਤਾ ਵਿੱਚ ਰਹੀ। ਉਸ ਤੋਂ ਬਾਅਦ ਸਪੇਨ ਵਿੱਚ ਸਾਰੇ ਸ਼ਾਸਕ ਰਾਜੇ ਹੀ ਰਹੇ ਹਨ। ਹੁਣ ਇੱਕ ਵਾਰ ਫਿਰ ਇਤਿਹਾਸ ਦੁਹਰਾਉਣ ਜਾ ਰਿਹਾ ਹੈ ਅਤੇ ਦੇਸ਼ ਨੂੰ ਇੱਕ ਮਹਿਲਾ ਸ਼ਾਸਕ ਮਿਲਣ ਵਾਲੀ ਹੈ, ਜੋ ਸਪੇਨ ਦੀ ਰਾਜਤੰਤਰੀ ਪ੍ਰਣਾਲੀ ਵਿੱਚ ਇੱਕ ਨਵਾਂ ਅਧਿਆਏ ਜੋੜੇਗੀ।
🫅Queen leonor ਦਾ ਜਨਮ 31 ਅਕਤੂਬਰ 2005 ਨੂੰ ਹੋਇਆ ਸੀ ਅਤੇ ਉਹ ਇਸ ਸਮੇਂ ਸਪੇਨ ਦੀ ਤਾਜ਼ਦਾਰ ਉੱਤਰਾਧਿਕਾਰੀ ਹੈ। ਸੰਵਿਧਾਨ ਕਾਨੂੰਨਾਂ ਅਨੁਸਾਰ, King Felipe VI ਤੋਂ ਬਾਅਦ ਤਖ਼ਤ ਦੀ ਵਾਰਸ Queen Leonor ਹੋਵੇਗੀ। ਇਸ ਦਾ ਅਰਥ ਹੈ ਕਿ ਭਵਿੱਖ ਵਿੱਚ ਉਹ ਸਪੇਨ ਦੀ ਪਹਿਲੀ ਆਧੁਨਿਕ ਦੌਰ ਦੀ ਰਾਣੀ ਬਣੇਗੀ।
Leonor ਦੀ ਤਾਲੀਮ ਅਤੇ ਤਿਆਰੀ ਰਾਜਗੱਦੀ ਲਈ ਵਿਸ਼ੇਸ਼ ਤੌਰ ‘ਤੇ ਕੀਤੀ ਜਾ ਰਹੀ ਹੈ। ਉਹ ਫੌਜੀ ਸਿਖਲਾਈ, ਰਾਜਨੀਤਿਕ ਗਿਆਨ, ਅੰਤਰਰਾਸ਼ਟਰੀ ਸਬੰਧ, ਕੂਟਨੀਤੀ ਅਤੇ ਸੰਵਿਧਾਨਕ ਪ੍ਰਣਾਲੀ ਬਾਰੇ ਖ਼ਾਸ ਤੌਰ ਤੇ ਤਿਆਰ ਕੀਤੀ ਜਾ ਰਹੀ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਸਪੇਨ ਦਾ ਰਾਜਘਰਾਨਾ ਉਸ ਨੂੰ ਭਵਿੱਖ ਦੀ ਸ਼ਾਸਕ ਵਜੋਂ ਤਿਆਰ ਕਰ ਰਿਹਾ ਹੈ।
🇪🇦 ਸਪੇਨ ਦੇ ਲੋਕਾਂ ਵਿੱਚ ਇਸ ਕਬਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਕਈ ਲੋਕਾਂ ਲਈ ਇਹ ਸਿਰਫ਼ ਇੱਕ ਰਾਜਨੀਤਿਕ ਬਦਲਾ ਨਹੀਂ, ਸਗੋਂ ਲਿੰਗ ਸਮਾਨਤਾ ਅਤੇ ਆਧੁਨਿਕ ਸੋਚ ਦਾ ਪ੍ਰਤੀਕ ਹੈ। ਇੱਕ ਮਹਿਲਾ ਰਾਣੀ ਦਾ ਆਉਣਾ ਸਪੇਨ ਦੀ ਸਮਾਜਕ ਸੋਚ ਵਿੱਚ ਵੀ ਬਦਲਾਅ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਰਾਣੀ leonor ਦਾ ਰਾਜ ਸਪੇਨ ਦੀ ਰਾਜਤੰਤਰੀ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ। ਨਵੀਂ ਪੀੜ੍ਹੀ ਦੀ ਪ੍ਰਤਿਨਿਧੀ ਹੋਣ ਕਰਕੇ ਉਹ ਆਧੁਨਿਕ ਸਮੱਸਿਆਵਾ, ਨੌਜਵਾਨਾਂ ਦੇ ਮੁੱਦੇ ਅਤੇ ਗਲੋਬਲ ਚੁਣੌਤੀਆਂ ਨੂੰ ਵਧੀਆ ਢੰਗ ਨਾਲ ਸਮਝ ਸਕੇਗੀ।
ਭਾਵੇਂ Leonor ਹਾਲੇ ਰਾਜਗੱਦੀ ‘ਤੇ ਨਹੀਂ ਬੈਠੀ, ਪਰ ਉਸ ਦੀ ਤਿਆਰੀ ਅਤੇ ਭਵਿੱਖੀ ਭੂਮਿਕਾ ਸਪੇਨ ਦੇ ਰਾਜਨੀਤਿਕ ਅਤੇ ਸਮਾਜਿਕ ਭਵਿੱਖ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਹ ਇਤਿਹਾਸਿਕ ਤਬਦੀਲੀ ਸਪੇਨ ਨੂੰ ਇੱਕ ਵਾਰ ਫਿਰ ਦੁਨੀਆਂ ਦੇ ਨਕਸ਼ੇ ‘ਤੇ ਖ਼ਾਸ ਸਥਾਨ ਦਵਾਉਣ ਵਾਲੀ ਘਟਨਾ ਸਾਬਤ ਹੋ ਸਕਦੀ ਹੈ।
👉ਹੋਰ ਵਧੇਰੀ ਜਾਣਕਾਰੀ ਲਈ ਸਾਡੀ ਵੈੱਬਸਾਈ https://haqiqatepunjab.in/ ਨਾਲ ਜੁੜੇ ਰਹੋ।







