---Advertisement---

15 ਜਨਵਰੀ ਨੂੰ ਸਪੱਸ਼ਟੀਕਰਨ ਲਾਈਵ ਦਿਖਾਇਆ ਜਾਵੇ : CM ਭਗਵੰਤ ਮਾਨ ਦੀ ਅਪੀਲ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਨ੍ਹਾਂ ਵੱਲੋਂ ਦਿੱਤਾ ਜਾਣ ਵਾਲਾ ਸਪੱਸ਼ਟੀਕਰਨ ਪੂਰੀ ਤਰ੍ਹਾਂ ਲਾਈਵ ਪ੍ਰਸਾਰਿਤ ਕੀਤਾ ਜਾਵੇ।

January 9, 2026 1:30 PM
---Advertisement---

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਉਨ੍ਹਾਂ ਵੱਲੋਂ ਦਿੱਤਾ ਜਾਣ ਵਾਲਾ ਸਪੱਸ਼ਟੀਕਰਨ ਪੂਰੀ ਤਰ੍ਹਾਂ ਲਾਈਵ ਪ੍ਰਸਾਰਿਤ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਉਸ ਦਿਨ ਸਾਰੇ ਸਬੂਤਾਂ ਸਮੇਤ ਗੋਲਕ ਦੇ ਹਿਸਾਬ-ਕਿਤਾਬ ਬਾਰੇ ਆਪਣੀ ਸਥਿਤੀ ਸਾਫ਼ ਕਰਨਗੇ ਅਤੇ ਅਤੇ ਇਸ ਪ੍ਰਕਿਰਿਆ ਨਾਲ ਸੰਗਤ ਨੂੰ ਸਿੱਧਾ ਜੋੜਨਾ ਜ਼ਰੂਰੀ ਹੈ।

CM ਮਾਨ ਮੁਤਾਬਕ, ਦੁਨੀਆ ਭਰ ਤੌਂ ਸੰਗਤ ਵੱਲੋਂ ਸੁਨੇਹੇ ਮਿਲ ਰਹੇ ਹਨ ਕੀ ਜਦੋਂ ਹਿਸਾਬ ਪੇਸ਼ ਕੀਤਾ ਜਾਵੇ, ਤਾਂ ਹਰ ਪਲ ਦੀ ਜਾਣਕਾਰੀ ਜਨਤਾ ਤੱਕ ਸਿੱਧੀ ਪਹੁੰਚੇ। ਉਨ੍ਹਾਂ ਆਖਿਆ ਕੀ ਲਾਈਵ ਟੈਲੀਕਾਸਟ ਨਾਲ ਪਾਰਦਰਸ਼ਤਾ ਵਧੇਗੀ ਅਤੇ ਹਰ ਪੈਸੇ ਦੇ ਲੇਖੇ-ਜੋਖੇ ‘ਤੇ ਭਰੋਸਾ ਬਣੇਗਾ । ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਉਹ ਸੰਗਤਾਂ ਦੀ ਭਾਵਨਾ ਦਾ ਪੂਰਾ ਆਦਰ ਕਰਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਰਹੇ ਹਨ ਕਿ 15 ਜਨਵਰੀ ਨੂੰ ਦਿੱਤਾ ਜਾਣ ਵਾਲਾ ਬਿਆਨ ਸਾਰੇ ਚੈਨਲਾਂ ‘ਤੇ ਸਿਧਾ ਦਿਖਾਇਆ ਜਾਵੇ।

ਅੰਤ ਵਿੱਚ, CM ਮਾਨ ਨੇ ਕਿਹਾ ਕਿ ਉਹ ਨਿਰਧਾਰਿਤ ਤਾਰੀਖ਼ ਨੂੰ ਸਬੂਤਾਂ ਸਮੇਤ ਹਾਜ਼ਰ ਹੋਣਗੇ ਅਤੇ ਪੂਰੀ ਸਪੱਸ਼ਟਤਾ ਨਾਲ ਆਪਣਾ ਪੱਖ ਰੱਖਣਗੇ।

💬Your Opionion Matters

👉 ਇਸ ਖਬਰ ਬਾਰੇ ਤੁਹਾਡੀ ਰਾਏ ਕੀ ਹੈ? ਕਮੈਂਟ ਕਰਕੇ ਜਰੂਰ ਦੱਸੋ।

📢Share &Support

👉 ਇਸ ਤਰ੍ਹਾਂ ਦੀਆਂ ਤਾਜ਼ਾ ਖਬਰਾਂ ਲਈ ਸਾਡੀ ਵੈਬਸਾਈਟ https://haqiqatepunjab.in/ ਨੂੰ ਰੋਜ਼ਾਨਾ ਵਿਜ਼ਿਟ ਕਰੋ।⭐ ਹੋਰ ਕ੍ਰਾਈਮ ਨਿਊਜ਼ ਪੰਜਾਬੀ ਨਿਊਜ਼ ਅਤੇ ਲਾਈਵ ਅਪਡੇਟਸ ਲਈ ਸਾਨੂੰ Follow ਕਰੋ।

Join WhatsApp

Join Now

Join Telegram

Join Now

Leave a Comment