---Advertisement---

ਲੁਧਿਆਣਾ ਦੇ ਬਹਾਦਰ ਕੇ ਰੋਡ ਟੈਕਸਟਾਈਲ ਡਾਇੰਗ ਫੈਕਟਰੀ ਦੇ ਵਿੱਚ ਭਿਆਨਕ ਅੱਗ, ਤਿੰਨ ਘੰਟਿਆਂ ਬਾਅਦ ਕਾਬੂ

December 23, 2025 11:02 PM
---Advertisement---

ਲੁਧਿਆਣੇ ਦੇ ਸਲੀਮ ਟਾਬਰੀ ਥਾਣੇ ਦੇ ਅਧੀਨ ਆਉਂਦੇ ਬਹਾਦਰ ਕੇ ਰੋਡ ਸਥਿਤ ਇੱਕ ਟੈਕਸਟਾਈਲ ਡਾਈੰਗ ਫੈਕਟਰੀ ਦੇ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ ਜਦੋਂ ਫੈਕਟਰੀ ਦੇ ਅੰਦਰੋਂ ਧੂਏ ਦੇ ਗੁਬਾਰ ਉੱਠਦੇ ਦੇਖੇ ਗਏ ।

ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਤੁਰੰਤ ਆਗਾਹ ਕੀਤਾ ਗਿਆ । ਪੁਲਿਸ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਚਾਰ ਗੱਡੀਆਂ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅੱਗ ਕਾਫੀ ਤੇਜ਼ ਹੋਣ ਕਾਰਨ ਉਸ ਤੇ ਕਾਬੂ ਪਾਉਣ ਦੇ ਵਿੱਚ ਲਗਭਗ ਤਿੰਨ ਘੰਟੇ ਲੱਗ ਗਏ । ਲੰਬੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਵੱਡੇ ਹਾਦਸੇ ਨੂੰ ਟਾਲ ਲਿਆ ।

ਫੈਕਟਰੀ ਮਾਲਕ ਸੁਭਾਸ ਸੈਣੀ ਮੁਤਾਬਕ ਘਟਨਾ ਵੇਲੇ ਮਜ਼ਦੂਰ ਫੈਕਟਰੀ ਤੋਂ ਬਾਹਰ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਫੈਕਟਰੀ ਦੇ ਅੰਦਰ ਬੋਇਲਰ ਵਿੱਚ ਸ਼ਾਰਟ ਸਰਕਿਟ ਹੋਣ ਕਰਕੇ ਅੱਗ ਲੱਗੀ ਜੋ ਕੁਝ ਹੀ ਸਮੇਂ ਵਿੱਚ ਫੈਕਟਰੀ ਦੇ ਹੋਰ ਹਿੱਸੇ ਤੱਕ ਫੈਲ ਗਈ ।

ਅੱਗ ਕਾਰਨ ਫੈਕਟਰੀ ਦੇ ਅੰਦਰ ਪਿਆ ਕੱਚਾ ਮਾਲ ਅਤੇ ਮਸ਼ੀਨਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ । ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਜਾਂ ਜਖਮੀ ਹੋਣ ਦੀ ਸੂਚਨਾ ਨਹੀਂ ਮਿਲੀ । ਫਿਲਹਾਲ ਫੈਕਟਰੀ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਜਾਂਚ ਪੂਰੀ ਹੋਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ

Join WhatsApp

Join Now

Join Telegram

Join Now

Leave a Comment