ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਮੈਚ ਜਿੱਤਿਆ, ਸਗੋਂ ਵਨਡੇ ਇਤਿਹਾਸ ਵਿੱਚ ਨਵਾਂ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ। 300 ਤੋਂ ਵੱਧ ਸਕੋਰ ਦਾ ਪਿੱਛਾ ਕਰਦਿਆਂ ਭਾਰਤ ਨੇ ਇਹ ਉਪਲਬਧੀ 20 ਵੀਂ ਵਾਰ ਹਾਸਲ ਕੀਤੀ ਅਤੇ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਜੋ ਇਹ ਕਾਰਨਾਮਾ ਕਰ ਸਕੀ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 300 ਰਨ ਦਾ ਮਜਬੂਤ ਸਕੋਰ ਖੜਾ ਕੀਤਾ। ਕੀਵੀ ਟੀਮ ਵੱਲੋਂ ਡੇਰਿਲ ਮੀਚੇਲ ਨੇ ਸ਼ਾਨਦਾਰ 84 ਰਨ ਬਣਾਏ ਜਦਕਿ ਹੈਨਰੀ ਨਿਕੋਲਸ (62) ਅਤੇ ਡੇਵੋਨ ਕਾਨਵੇ (56) ਨੇ ਵੀ ਅਰਧ ਸੈਂਕੜਿਆਂ ਨਾਲ ਪਾਰੀ ਨੂੰ ਮਜ਼ਬੂਤ ਆਧਾਰ ਦਿੱਤਾ।
ਭਾਰਤ ਦੀ ਸ਼ੁਰੂਆਤ ਸੰਤੁਲਿਤ ਰਹੀ। ਸ਼ੁਭ ਮਨ ਗਿੱਲ ਨੇ 56 ਰਨ ਦੀ ਸੂਝਵਾਨ ਪਾਰੀ ਖੇਡੀ, ਪਰ ਮੈਚ ਦੀ ਅਸਲੀ ਨੀਹਂ ਵਿਰਾਟ ਕੋਹਲੀ ਨਹੀਂ ਨੇ ਰੱਖੀ। ਕੋਹਲੀ ਨੇ 93 ਰਨ ਦੀ ਬੇਹਦ ਸੰਭਾਲੀ ਹੋਈ ਪਰ ਹਮਲਾਵਰ ਪਾਰੀ ਖੇਡੀ ਅਤੇ ਟਾਰਗੇਟ ਨੂੰ ਆਸਾਨ ਬਣਾਇਆ।
ਭਾਰਤ ਨੇ ਚਾਰ ਵਿਕਟਾਂ ਦੇ ਨਾਲ ਮੈਚ ਆਪਣੇ ਨਾਮ ਕਰਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਵੀ ਬਣਾ ਲਈ ਹੈ, ਜੋ ਅਗਲੇ ਮੈਚਾਂ ਮਨੋਵਿਗਿਆਨਿਕ ਤੌਰ ਤੇ ਵੱਡਾ ਫਾਇਦਾ ਸਾਬਤ ਹੋਵੇਗਾ।







