ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 11 ਜਨਵਰੀ 2026 ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵੰਡੇ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਲਈ ਚਿੰਤਾ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਭਾਰਤੀ ਟੀਮ ਦੇ ਸਟਾਰ ਵਿਕਟਕੀਪਰ-ਬੱਲੇਬਾਜ ਰਿਸ਼ਭ ਪੰਤ ਅਭਿਆਸ ਸੈਸ਼ਨ ਦੌਰਾਨ ਜਖਮੀ ਹੋ ਗਏ ਹਨ, ਜਿਸ ਨਾਲ ਉਨ੍ਹਾਂ ਦੀ ਪਹਿਲੇ ਮੈਚ ਵਿੱਚ ਖੇਡਣ ਦੀ ਸੰਭਾਵਨਾ ਉੱਤੇ ਸਵਾਲ ਚਿੰਨ੍ਹ ਲੱਗ ਗਿਆ ਹੈ।
ਸੂਤਰਾਂ ਅਨੁਸਾਰ, ਇਹ ਘਟਨਾ ਵਡੋਦਰਾ ਵਿੱਚ ਹੋ ਰਹੀ ਟੀਮ ਇੰਡੀਆ ਦੀ ਨੈੱਟ ਪ੍ਰੈਕਟਿਸ ਦੌਰਾਨ ਵਾਪਰੀ। ਰਿਸ਼ਭ ਪੰਤ ਕਰੀਬ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਆਕ੍ਰਮਕ ਅੰਦਾਜ਼ ਵਿੱਚ ਬੱਲੇਬਾਜ਼ੀ ਕਰ ਰਹੇ ਸਨ। ਜਿਸ ਦੌਰਾਨ ਉਹ ਜ਼ਖਮੀ ਹੋ ਗਏ।
ਭਾਰਤੀ ਕ੍ਰਿਕਟ ਬੋਰਡ ਅਤੇ ਟੀਮ ਮੈਨੇਜਮੈਂਟ ਵੱਲੋਂ ਪੰਤ ਦੀ ਸਿਹਤ ਉੱਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ। ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਕੈਨ ਅਤੇ ਫਿਟਨੈੱਸ ਰਿਪੋਰਟ ਦੇ ਆਧਾਰ ‘ਤੇ ਹੀ ਇਹ ਫੈਸਲਾ ਲਿਆ ਜਾਵੇਗਾ ਕਿ ਉਹ ਪਹਿਲੇ ਵਨਡੇ ਵਿੱਚ ਖੇਡ ਸਕਣਗੇ ਜਾਂ ਨਹੀਂ। ਜੇਕਰ ਪੰਥ ਮੈਚ ਤੋਂ ਬਾਹਰ ਰਹਿੰਦੇ ਹਨ, ਤਾਂ ਟੀਮ ਇੰਡੀਆ ਨੂੰ ਵਿਕਟਕੀਪਿੰਗ ਵਿਕਲਪਾਂ ਵਿੱਚ ਤਬਦੀਲੀ ਕਰਨੀ ਪੈ ਸਕਦੀ ਹੈ, ਕਿਉਂਕਿ ਉਹ ਕੇ.ਐਲ. ਰਾਹੁਲ ਤੋਂ ਬਾਅਦ ਦੂਜੇ ਮੁੱਖ ਵਿਕਟਕੀਪਰ ਹਨ।
ਰਿਸ਼ਭ ਪੰਤ ਲਈ ਸੱਟਾ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਇੰਗਲੈਂਡ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਦੋ ਵੱਖ-ਵੱਖ ਟੈਸਟ ਮੈਚਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਕਈ ਹਫ਼ਤੇ ਮੈਦਾਨ ਤੋਂ ਦੂਰ ਰਹੇ। ਉਸ ਤਜਰਬੇ ਤੋਂ ਬਾਅਦ ਉਨ੍ਹਾਂ ਨੇ ਮੁੜ ਫਿਟਨੈੱਸ ਹਾਸਲ ਕੀਤੀ ਸੀ, ਪਰ ਨਵੀਂ ਸੀਰੀਜ਼ ਤੋਂ ਠੀਕ ਪਹਿਲਾਂ ਦੁਬਾਰਾ ਜ਼ਖ਼ਮੀ ਹੋਣਾ ਟੀਮ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਹੁਣ ਸਾਰੀਆਂ ਨਜ਼ਰਾਂ ਬੀ.ਸੀ.ਸੀ.ਆਈ. ਦੀ ਅਧਿਕਾਰਤ ਮੈਡੀਕਲ ਅਪਡੇਟ ‘ਤੇ ਟਿਕੀਆਂ ਹੋਈਆਂ ਹਨ, ਜੋ ਇਹ ਤੈਅ ਕਰੇਗੀ ਕਿ ਰਿਸ਼ਭ ਪੰਤ ਨਿਊਜ਼ੀਲੈਂਡ ਖਿਲਾਫ ਮੈਦਾਨ ਵਿੱਚ ਉਤਰ ਸਕਣਗੇ ਜਾਂ ਨਹੀਂ।
👉 live ਅਪਡੇਟਸ ਲਈ ਸਾਡੀ ਵੈੱਬਸਾਈਟ https://haqiqatepunjab.in/ ਨਾਲ ਜੁੜੇ ਰਹੋ।







