ਕੇਂਦਰ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ ਸਾਲ 2020-21 ਤੋਂ 2024-25 ਦਰਮਿਆਨ ਦੇਸ਼ ਵਿੱਚ ਜ਼ਰੋ ਟੈਕਸ ਫਾਈਲਰਾਂ ਦੀ ਗਿਣਤੀ ਵਿੱਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ ਇਸ ਦੇ ਬਾਵਜੂਦ ਆਮਦਨ ਕਰ ਦੇਣ ਵਾਲਿਆਂ ਦੀ ਸੰਖਿਆ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ ਪਿਛਲੇ ਚਾਰ ਸਾਲਾਂ ਵਿੱਚ ਟੈਕਸ ਭਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 50 ਫੀਸਦੀ ਵੱਧ ਗਈ ਹੈ।

2020-21 ਵਿੱਚ ਕੁੱਲ 6.72 ਕਰੋੜ ਇਨਕਮ ਟੈਕਸ ਰਿਟਰਨ ਫਾਈਲ ਹੋਏ ਸਨ, ਜਿਨ੍ਹਾਂ ਵਿੱਚੋਂ 1.8 ਕਰੋੜ ਲੋਕ ਟੈਕਸ ਦੇ ਰਹੇ ਸਨ। 2024-25 ਤੱਕ ਇਹ ਗਿਣਤੀ ਵੱਧ ਕੇ 8.40 ਕਰੋੜ ਰਿਟਰਨ ਹੋ ਗਈ, ਜਿਸ ਵਿੱਚ 2.82 ਕਰੋੜ ਟੈਕਸ ਦੇਣ ਵਾਲੇ ਸ਼ਾਮਲ ਹਨ।ਇਸ ਨਾਲ ਸਪਸ਼ਟ ਹੁੰਦਾ ਹੈ ਕਿ ਹੁਣ ਜ਼ਿਆਦਾ ਲੋਕ ਟੈਕਸ ਦੇ ਦਾਇਰੇ ਵਿੱਚ ਆ ਰਹੇ ਹਨ
ਰਾਜਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਜੀਰੋ ਟੈਕਸ ਫ਼ਾਈਲਰਾਂ ਵਿੱਚ ਸਭ ਤੋਂ ਵੱਧ ਵਾਧਾ ਤੇਲੰਗਨਾ ਵਿੱਚ ਹੋਇਆ ਹੈ, ਜਦਕਿ ਟੈਕਸ ਦੇਣ ਵਾਲਿਆਂ ਦੀ ਗਿਣਤੀ ਵਿੱਚ ਹਰਿਆਣਾ ਸਭ ਤੋਂ ਅੱਗੇ ਹੈ। ਵਿਸ਼ੇਸ਼ਗਿਆਨਾ ਅਨੁਸਾਰ ਡਿਜੀ਼ਟਲ ਪ੍ਰਣਾਲੀ, ਆਮਦਨ ਦੀ ਵਧੀ ਹੋਈ ਘੋਸ਼ਣਾ, ਸਰਕਾਰੀ ਨਿਗਰਾਨੀ ਅਤੇ ਕੋਵਿਡ ਤੋਂ ਬਾਅਦ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਇਸ ਵਾਧੇ ਦੇ ਮੁੱਖ ਕਾਰਨ ਹਨ। ਇਹ ਆਂਕੜੇ ਦਰਸਾਉਂਦੇ ਹਨ ਕਿ ਦੇਸ਼ ਵਿੱਚ ਟੈਕਸ ਬੇਸ ਹੌਲੀ ਹੌਲੀ ਮਜਬੂਤ ਹੋ ਰਿਹਾ ਹੈ







